ਡ੍ਰਾਈ ਡੇਅ ਵਾਲੇ ਦਿਨ ਖੋਲ੍ਹਿਆ ਠੇਕਾ, ਪੁਲਿਸ ਨੇ ਕੱਟਿਆ ਚਲਾਨ - Liquor Shop opened on dry day
ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ (Assembly elections) ਦੇ ਨਤੀਜਿਆ ਦੌਰਾਨ ਸ਼ਰਾਬ ਦੇ ਠੇਕੇ ਖੋਲਣ ‘ਤੇ ਇਲੈਕਸ਼ਨ ਕਮਿਸ਼ਨ (Election Commission) ਵੱਲੋਂ ਪਾਬੰਦੀ ਲਗਾਈ ਗਈ ਸੀ, ਜਿਸ ਤੋਂ ਵੀ ਅਜਨਾਲਾ ਵਿਖੇ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਗੱਲ ਸਹਮਣੇ ਆਈ ਹੈ। ਜਿਸ ਤੋਂ ਬਾਅਦ ਐਕਸ਼ਨ ਵਿੱਚ ਆਏ ਐਕਸਾਈਜ ਵਿਭਾਗ (Excise department in action) ਵੱਲੋਂ ਇਸ ਸ਼ਰਾਬ ਦੇ ਠੇਕੇ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਦਾ ਚਲਾਨ ਕੱਟਿਆ ਗਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਐਕਸਾਈਜ ਵਿਭਾਗ ਦੀ ਇੰਸਪੈਕਟਰ ਰਜਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਸ.ਡੀ.ਐੱਮ. (SDM) ਵੱਲੋਂ ਫੋਨ ‘ਤੇ ਇਸ ਠੇਕੇ ਦੇ ਖੁੱਲ੍ਹੇ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਹ ਤੁਰੰਤ ਇੱਥੇ ਪਹੁੰਚੇ ਤੇ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ।
Last Updated : Feb 3, 2023, 8:19 PM IST