ਗਰੀਬ ਪਰਿਵਾਰ ਦੇ ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਸਾਰਾ ਸਮਾਨ ਸੜ੍ਹ ਕੇ ਸੁਆਹ - ਦਿਹਾੜੀਦਾਰ ਮਜਦੂਰ ਦੇ ਘਰ 'ਤੇ ਅਸਮਾਨੀ ਬਿਜਲੀ ਡਿੱਗੀ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਛੇਹਰਟਾ ਚੌਂਕੀ ਅਧੀਨ ਆਉਦੇ ਬਿਮਲਾ ਕਲੋਨੀ ਦਾ ਵਿਖੇ ਰਾਤ ਨੂੰ 2 ਵਜੇ ਇਕ ਕਿਰਾਏ 'ਤੇ ਰਹਿੰਦੇ ਦਿਹਾੜੀਦਾਰ ਮਜਦੂਰ ਦੇ ਘਰ 'ਤੇ ਅਸਮਾਨੀ ਬਿਜਲੀ ਡਿੱਗਣ ਨਾਲ ਡੇਢ ਲੱਖ ਦਾ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਜਿਸ ਸਬੰਧੀ ਗੱਲਬਾਤ ਕਰਦਿਆਂ ਦਿਹਾੜੀ ਮਜਦੂਰ ਦੀ ਪਤਨੀ ਤੇ ਗੁਆਂਢੀਆਂ ਨੇ ਦੱਸਿਆ ਕਿ ਰਾਤ ਨੂੰ ਅਸੀ ਸੁੱਤੇ ਹੋਏ ਸੀ ਤਾਂ ਰਾਤ ਤਕਰੀਬਨ 2 ਵਜੇ ਨਾਲ ਖੁੱਲੀ ਖਿੜਕੀ ਵਿੱਚੋੋਂ ਅਸਮਾਨੀ ਬਿਜਲੀ ਡਿੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਜਿਸ ਵਿੱਚ ਐਲ.ਈ.ਡੀ, ਫਰਿੱਜ, ਕੱਪੜੇ, ਗੈਸੀ ਚੁੱਲ੍ਹਾ ਤੇ ਕਪੜੇ ਦੇ ਨਾਲ-ਨਾਲ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ।
Last Updated : Feb 3, 2023, 8:18 PM IST