ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰ ਨੇ ਮਨਾਈ ਦੂਸਰੀ ਬਰਸੀ
ਅੰਮ੍ਰਿਤਸਰ: ਮਰਹੂਮ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਦਾ ਕੋਰੋਨਾ ਦੌਰਾਨ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੇ ਪਰਿਵਾਰ ਵੱਲੋਂ ਹਰ ਸਾਲ ਉਨ੍ਹਾਂ ਦੀ ਯਾਦ ਵਿੱਚ ਬਰਸੀ ਮਨਾਈ ਜਾਂਦੀ ਹੈ। ਇਸ ਦੇ ਚੱਲਦੇ ਦੂਸਰੀ ਬਰਸੀ ਉਨ੍ਹਾਂ ਦੇ ਪਰਿਵਾਰ ਵੱਲੋਂ ਮਨਾਈ ਗਈ, ਜਿਸ ਵਿੱਚ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਮੁੱਖ ਗ੍ਰੰਥੀ ਸਿੰਘ ਸਾਹਿਬ ਭਾਈ ਹਰਪਾਲ ਸਿੰਘ ਜੀ ਪਹੁੰਚੇ ਅਤੇ ਮਹਾਨ ਕੀਰਤਨੀਏ ਜੱਥੇ ਵੀ ਉੱਥੇ ਪਹੁੰਚੇ ਸਨ। ਹੋਰ ਵੀ ਕਈ ਹਸਤੀਆਂ ਇਸ ਮੌਕੇ ਪਹੁੰਚੀਆਂ ਸਨ ਅਤੇ ਉਨ੍ਹਾਂ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਨੂੰ ਯਾਦ ਕੀਤਾ।
Last Updated : Feb 3, 2023, 8:21 PM IST