ਹੋਲੇ ਮਹੱਲੇ ਨੂੰ ਲੈ ਕੇ ਸੰਗਤ ਵਿੱਚ ਭਾਰੀ ਉਤਸ਼ਾਹ - ਵਿਧਾਨ ਸਭਾ ਹਲਕਾ ਖੇਮਕਰਨ
ਤਰਨ ਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ ਵਿਚੋਂ ਹੋਲੇ ਮਹੱਲੇ ਨੂੰ ਲੈ ਕੇ ਜਿੱਥੇ ਲੋਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਸਾਰਾ ਸਾਰਾ ਪਰਿਵਾਰ ਲੈ ਕੇ ਲੋਕ ਵੱਡੇ ਪੱਧਰ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਰਹੇ ਹਨ। ਇਨ੍ਹਾਂ ਪਰਿਵਾਰਾਂ ਨੇ ਹੋਲੇ ਮਹੱਲੇ ਦੀ ਖ਼ੁਸ਼ੀ ਇਜ਼ਹਾਰ ਕੀਤੀ, ਉੱਥੇ ਹੀ ਨਵੀਂ ਸਰਕਾਰ ਨੂੰ ਲੈ ਕੇ ਆਪਣੀਆਂ ਆਸਾਂ ਵੀ ਜ਼ਾਹਰ ਕੀਤੀਆਂ। ਇਸ ਉਪਰੰਤ ਗੱਲਬਾਤ ਕਰਦੇ ਹੋਏ ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸੂਬੇ ਅੰਦਰ ਬਣੀ ਹੈ ਅਤੇ ਇਹ ਸਰਕਾਰ ਤੋਂ ਲੋਕਾਂ ਨੂੰ ਵੱਡੀਆਂ ਆਸਾਂ ਹਨ ਕਿਉਂਕਿ ਲੋਕਾਂ ਨੇ ਆਪਣੀਆਂ ਹਜ਼ਾਰਾਂ ਆਸਾਂ ਰੱਖ ਕੇ ਇਸ ਸਰਕਾਰ ਨੂੰ ਆਪਣਾ ਫਤਵਾ ਦਿੱਤਾ ਹੈ। ਅਸੀਂ ਮੰਗ ਕਰਦੇ ਹਾਂ ਕਿ ਹਰ ਸਾਲ ਜਿਸ ਤਰੀਕੇ ਨਾਲ ਐਤਕੀਂ ਉਹ ਹੱਸਦੇ ਖੇਡਦੇ ਹੋਲਾ ਮਹੱਲਾ ਸ੍ਰੀ ਆਨੰਦਪੁਰ ਵਿਖੇ ਮਨਾਉਣ ਜਾ ਰਹੇ ਹਨ ਅਤੇ ਹਰ ਸਾਲ ਹੀ ਪੰਜਾਬ ਸੂਬਾ ਤਰੱਕੀਆਂ ਕਰੇ ਅਤੇ ਲੋਕ ਹੱਸਦੇ ਖੇਡਦੇ ਬਗੈਰ ਕਿਸੇ ਟੈਨਸ਼ਨ ਤੋਂ ਇਹ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਉਣ।
Last Updated : Feb 3, 2023, 8:20 PM IST