ਹਿਜ਼ਾਬ ਮਾਮਲੇ ’ਤੇ ਸਿਆਸੀ ਆਗੂ ਦੀ ਟਿੱਪਣੀ ’ਤੇ ਭੜਕੀ ਲਕਸ਼ਮੀ ਕਾਂਤਾ ਚਾਵਲਾ, ਕਿਹਾ...
ਅੰਮ੍ਰਿਤਸਰ: ਕਰਨਾਟਕ ਦੇ ਇੱਕ ਸਕੂਲ ਪ੍ਰਸ਼ਾਸਨ ਵੱਲੋਂ ਹਿਜ਼ਾਬ ’ਤੇ ਪ੍ਰਤੀਬੱਧ ਲਾਉਣ ’ਤੇ ਸਿਆਸੀ ਆਗੂਆਂ ਦੀ ਟਿੱਪਣੀ ਕਰਨ ’ਤੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਆਗੂਆਂ ਨੂੰ ਆੜੇ ਹੱਥੀ ਲਿਆ। ਨਾਲ ਹੀ ਉਨ੍ਹਾਂ ਨੇ ਕਾਂਗਰਸੀ ਪ੍ਰਧਾਨ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਨੇ ਕਿਹਾ ਕਿ ਜਿਸ ਪਾਰਟੀ ਦੀ ਆਗੂ ਪ੍ਰਿਅੰਕਾ ਗਾਂਧੀ ਖੁਦ ਨੂੰ ਲੜਕੀ ਹੂੰ ਲੜ ਸਕਤੀ ਹੂੰ ਕਹਿ ਕੇ ਸੰਬੋਧਤਿ ਕਰਦੀ ਹੈ। ਅਜਿਹੀ ਪਾਰਟੀ ਦੇ ਪ੍ਰਧਾਨ ਲੜਕੀਆਂ ਪ੍ਰਤੀ ਭੱਦੀ ਬਿਆਨਬਾਜੀ ਕਰਨ ਤੋਂ ਗੁਰੇਜ ਕਰਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਪਾਸੇ ਵਿਦਿਅਕ ਸੰਸਥਾਵਾਂ ਮੁਸਲਿਮ ਲੜਕੀਆ ਨੂੰ ਮਾਨਸਿਕ ਗੁਲਾਮੀ ਤੌ ਛੁਟਕਾਰਾ ਦੇਣ ਲਈ ਹਿਜਾਬ ’ਤੇ ਪ੍ਰਤੀਬੱਧ ਕੀ ਲਾਇਆ, ਸਿਆਸੀ ਆਗੂਆਂ ਦੇ ਹੱਥ ਪਤਾ ਨਹੀਂ ਕੀ ਲੱਗ ਗਿਆ। ਉਹਨਾਂ ਨੂੰ ਲੜਕਿਆਂ ਦੇ ਪ੍ਰਤੀ ਅਜਿਹੀ ਭੱਦੀ ਸ਼ਬਦਾਵਲੀ ਵਰਤੀ ਜੋ ਨਿੰਦਣਯੋਗ ਹੈ।
Last Updated : Feb 3, 2023, 8:17 PM IST