ਲਾਭ ਸਿੰਘ ਉੱਗੋਕੇ ਦੀ ਜਿੱਤ ਦੀ ਖੁਸ਼ੀ ’ਚ ਆਪ ਵਰਕਰਾਂ ਨੇ ਲਗਾਇਆ ਲੱਡੂਆਂ ਤੇ ਪਕੌੜਿਆਂ ਦਾ ਲੰਗਰ - ਆਪ ਵਰਕਰਾਂ ਨੇ ਲਗਾਇਆ ਲੱਡੂ ਤੇ ਪਕੌੜਿਆਂ ਦਾ ਲੰਗਰ
ਬਰਨਾਲਾ: ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਵੱਡੀ ਲੀਡ ਨਾਲ ਜਿੱਤਣ ਦੀ ਖੁਸ਼ੀ ( Labh Singh Ugoke victory) ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪਕੌੜਿਆਂ,ਲੱਡੂਆਂ ਅਤੇ ਰੋਟੀ ਦਾ ਲੰਗਰ ( laddus and pakoras Langar) ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਪਹਿਲਾਂ ਹੀ ਇੱਛਾ ਜ਼ਾਹਿਰ ਕੀਤੀ ਗਈ ਸੀ ਕਿ ਜੇਕਰ ਕਾਂਗਰਸ ਦੇ ਉਮੀਦਵਾਰ ਮੁੱਖ ਮੰਤਰੀ ਚਰਨਜੀਤ ਚੰਨੀ ਹਾਰਦੇ ਹਨ ਅਤੇ ਲਾਭ ਸਿੰਘ ਉਗੋਕੇ ਜਿੱਤਦੇ ਹਨ ਤਾਂ ਉਨ੍ਹਾਂ ਵੱਲੋਂ ਲੱਡੂਆਂ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ ਜੋ ਕਿ ਉਨ੍ਹਾਂ ਵੱਲੋਂ ਤਕਰੀਬਨ ਦੋ ਦਿਨ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਿਚ ਪੈਸੇ ਬੇਸ਼ੱਕ ਪੰਜ ਲੱਖ ਲੱਗ ਜਾਵੇ ਅਤੇ ਤਕਰੀਬਨ ਗਿਣਤੀ ਹੋਣ ਤੋਂ ਬਾਅਦ ਭਾਵ ਕੱਲ ਤੋਂ ਹੀ ਇਹ ਲੰਗਰ ਲਗਾਇਆ ਜਾ ਰਿਹਾ ਹੈ ਅਤੇ ਅੱਜ ਦੂਜੇ ਦਿਨ ਵਿੱਚ ਦਾਖ਼ਲ ਹੋਇਆ ਹੈ ਅਤੇ ਕੱਲ੍ਹ ਵੀ ਲਗਾਇਆ ਜਾਵੇਗਾ। ਇਸ ਸਬੰਧੀ ਲੰਗਰ ਵਾਲੇ ਸਥਾਨ ਤੇ ਪਹੁੰਚੇ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਉਹ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿੰਨ੍ਹਾਂ ਨੇ ਖੁਦ ਪੈਸੇ ਖ਼ਰਚ ਕਰਕੇ ਉਨ੍ਹਾਂ ਨੂੰ ਵੱਡੀ ਲੀਡ ਦਿੱਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਦੇ ਮੁੱਖ ਮੁੱਦਿਆਂ ਨੂੰ ਉਨ੍ਹਾਂ ਵੱਲੋਂ ਜਲਦੀ ਹੀ ਹੱਲ ਕਰਵਾਇਆ ਜਾਵੇਗਾ।
Last Updated : Feb 3, 2023, 8:19 PM IST