ਸਹੁੰ ਚੁੱਕਦਿਆਂ ਹੀ ਲਾਭ ਸਿੰਘ ਉੱਗੋਕੇ ਨੇ ਵੇਖੋ ਹਲਕੇ ’ਚ ਕਿਵੇਂ ਕੀਤਾ ਕੰਮ ਸ਼ੁਰੂ ? - ਉੱਗੋਕੇ ਵੱਲੋਂ ਪਹਿਲੇ ਦਿਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ
ਬਰਨਾਲਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਿਨੀਂ ਪੰਜਾਬ ਦੇ ਵਿਧਾਇਕਾਂ ਵੱਲੋਂ ਆਪਣੇ ਅਹੁਦੇ ਦੀ ਸਹੁੰ ਚੁੱਕੀ ਗਈ ਹੈ। ਇਸ ਤੋਂ ਬਾਅਦ ਆਪ ਵਿਧਾਇਕ ਆਪਣੇ ਹਲਕਿਆਂ ਵਿੱਚ ਡਟੇ ਵਿਖਾਈ ਦੇ ਰਹੇ ਹਨ। ਭਦੌੜ ਤੋਂ ਚਰਨਜੀਤ ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉੱਗੋਕੇ ਵੱਲੋਂ ਪਹਿਲੇ ਦਿਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਹਨ। ਮੁਲਾਕਾਤ ਬਾਰੇ ਉੱਗੋਕੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ। ਉਨ੍ਹਾਂ ਕਿਹਾ ਕਿ ਆ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਕਈ ਆਮ ਹਨ ਅਤੇ ਕਈ ਪੰਜਾਬ ਪੱਧਰ ਦੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੈਬਨਿਟ ਦਾ ਵਿਸਥਾਰ ਹੁੰਦਿਆਂ ਹੀ ਕੀਤੇ ਵਾਅਦਿਆਂ ਉੱਪਰ ਸਰਕਾਰ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ ਕੱਲ੍ਹ ਤੱਕ ਕੈਬਨਿਟ ਦਾ ਵਿਸਥਾਨ ਲਗਭਗ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਰਵਾਇਤੀ ਪਾਰਟੀਆਂ ਖਿਲਾਫ਼ ਜੰਮਕੇ ਭੜਾਸ ਕੱਢੀ।
Last Updated : Feb 3, 2023, 8:20 PM IST