ਲੀਡਰਾਂ ਦੇ ਲਾਰੇ, ਘਰ ਅਤੇ ਰੋਟੀ ਲਈ ਤਰਸਦੇ ਵਿਚਾਰੇ ! - ਪਿੰਡ ਨਾਰਲੀ ਵਿੱਚ ਇੱਕ ਗਰੀਬ ਪਰਿਵਾਰ
ਤਰਨਤਾਰਨ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਨਾਲ ਹੀ ਗਰੀਬ ਲੋਕਾਂ ਦੇ ਨਾਲ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦੀ ਗੱਲ ਆਖੀ ਗਈ। ਨਾਲ ਹੀ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਗਰੀਬ ਲੋਕਾਂ ਲਈ ਕਈ ਕੰਮ ਕੀਤੇ ਗਏ ਹਨ। ਉੱਥੇ ਹੀ ਦੂਜੇ ਪਾਸੇ ਵਿਧਾਨਸਭਾ ਹਲਕਾ ਖੇਮਕਰਨ ਚ ਇੱਕ ਵਖਰੀ ਹੀ ਤਸਵੀਰ ਦੇਖਣ ਨੂੰ ਮਿਲੀ। ਦੱਸ ਦਈਏ ਕਿ ਵਿਧਾਨਸਭਾ ਹਲਕਾ ਖੇਮਕਰਨ ਚ ਪੈਂਦੇ ਪਿੰਡ ਨਾਰਲੀ ’ਚ ਇੱਕ ਪਰਿਵਾਰ ਇੰਨੀ ਜਿਆਦਾ ਨਰਕ ਭਰੀ ਜਿੰਦਗੀ ਨੂੰ ਜਿਉਣ ਲਈ ਮਜ਼ਬੂਰ ਹੈ ਜਿਸ ਨੂੰ ਵੇਖ ਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ। ਹਲਾਤ ਇੰਨੇ ਜਿਆਦਾ ਮਾੜੇ ਹਨ ਕਿ ਪਰਿਵਾਰ ਨੂੰ 2 ਵਕਤ ਦੀ ਰੋਟੀ ਵੀ ਬਹੁਤ ਹੀ ਮੁਸ਼ਕਿਲ ਨਾਲ ਜੁੜਦੀ ਹੈ।
Last Updated : Feb 3, 2023, 8:17 PM IST