ਕਾਵੜੀਆਂ ਨੇ ਸ਼ਿਵ ਮੰਦਰਾਂ ਵਿੱਚ ਜਲ ਚੜ੍ਹਾ ਭਗਵਾਨ ਤੋਂ ਪ੍ਰਾਪਤ ਕੀਤਾ ਅਸ਼ੀਰਵਾਦ - Mahashivratri celebration
ਬਰਨਾਲਾ: ਹਰ ਸਾਲ ਦੀ ਤਰ੍ਹਾਂ ਕੁੱਝ ਦਿਨ ਪਹਿਲਾਂ ਕਾਵੜੀਆਂ ਦੁਆਰਾ ਹਰਿਦੁਆਰ ਤੋਂ ਗੰਗਾ ਜਲ ਲਿਆਉਣ ਲਈ ਚਾਲੇ ਪਾਏ ਸਨ। ਭਦੌੜ ਵਿਖੇ ਸਥਿਤ ਸ਼ਿਵ ਮੰਦਰਾਂ ਵਿਖੇ ਜਲ ਚੜ੍ਹਾਉਣ ਲਈ ਤਕਰੀਬਨ 165 ਕਾਵੜੀਏ ਹਰਿਦੁਆਰ ਗਏ ਸਨ। ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਇਨ੍ਹਾਂ ਕਾਂਵੜੀਆਂ ਨੇ ਹਰਿਦੁਆਰ ਤੋਂ ਜਲ ਲਿਆਂਦਾ ਗਿਆ ਹੈ। ਭੋਲੇ ਨਾਥ ਦੇ ਗਿਆਰਾਂ ਰੁਦਰ ਸ਼ਿਵ ਮੰਦਰ ਬਾਗਵਾਲਾ ਵਿੱਚ 45 ਅਤੇ ਗਿਆਰਾਂ ਰੁਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿੱਚ 120 ਕਾਵੜੀਆਂ ਵੱਲੋਂ ਪਰਿਵਾਰਾਂ ਸਮੇਤ ਸ਼ਿਵਲਿੰਗ ਤੇ ਚੜ੍ਹਾ ਕੇ ਸ਼ੰਕਰ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕਾਵੜੀਆਂ ਦੇ ਲਈ ਰਸਤੇ ਵਿਚ ਥਾਂ-ਥਾਂ 'ਤੇ ਭਗਤਾਂ ਨੇ ਲੰਗਰ ਲਗਾਏ ਗਏ ਸਨ। ਭਦੌੜ ਪਹੁੰਚਣ ਤੇ ਸ਼ਿਵ ਭਗਤਾਂ ਦੁਆਰਾ ਕਾਵੜੀਆਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਭਗਤਾਂ ਨੇ ਡੀ.ਜੇ. ਲਗਾ ਕੇ ਕਾਵੜੀਆਂ ਦੇ ਜੱਥੇ ਅੱਗੇ ਭੰਗੜੇ ਪਾ ਕੇ ਬਾਜ਼ਾਰਾਂ ਦੀ ਪਰਿਕਰਮਾ ਕੀਤੀ।
Last Updated : Feb 3, 2023, 8:18 PM IST