ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਭੁੰਨਿਆ ਕਬੱਡੀ ਖਿਡਾਰੀ - ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ
ਜਲੰਧਰ: ਜਲੰਧਰ ਤੋਂ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਘਟਨਾ ਜਲੰਧਰ ਦੇ ਮੱਲੀਆਂ ਪਿੰਡ ਵਿੱਚ ਚੱਲਦੇ ਟੂਰਨਾਮੈਂਟ ਦੀ ਹੈ। 2 ਦਰਜਨ ਤੋਂ ਵੱਧ ਗੋਲੀਆਂ ਵਜਣ ਦੀ ਸੂਚਨਾ ਮਿਲੀ ਹੈ, ਅਤੇ ਹਮਲਾਵਰ ਗੋਲੀਆਂ ਮਾਰ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।
Last Updated : Feb 3, 2023, 8:19 PM IST