'ਆਪ' ਨੇ ਅੰਮ੍ਰਿਤਸਰ ਈਸਟ ਨੂੰ ਦਿੱਤੀ ਜੋਤ, ਸਿੱਧੂ-ਮਜੀਠੀਆ ਦੇ ਸਿਆਸੀ ਕਰੀਅਰ 'ਤੇ ਲੱਗੇ ਸਵਾਲੀਆਂ ਚਿੰਨ੍ਹ ...! - ਸਿੱਧੂ-ਮਜੀਠੀਆ
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਹੀ ਅੰਮ੍ਰਿਤਸਰ ਪੂਰਬੀ ਹਾਟ ਸੀਟ ਰਿਹਾ ਹੈ। ਇੱਥੋਂ ਕਾਂਗਰਸ ਦੇ ਨਵਜੋਤ ਸਿੱਧੂ ਉਮੀਦਵਾਰ ਰਹੇ। ਉਨ੍ਹਾਂ ਦੀ ਵਾਰ-ਵਾਰ ਚੁਣੌਤੀ 'ਤੇ ਅਕਾਲੀ ਦਲ ਦੇ ਦਿੱਗਜ ਆਗੂ ਅਤੇ ਮਾਝੇ ਦੇ ਜਰਨੈਲ ਬਿਕਰਮ ਮਜੀਠੀਆ ਨੇ ਚੋਣ ਲੜਨ ਦਾ ਐਲਾਨ ਕੀਤਾ ਤਾਂ ਇਸ ਸੀਟ 'ਤੇ ਪਾਰਾ ਤੇਜ਼ੀ ਨਾਲ ਚੜ੍ਹਿਆ। ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਖਿਲਾਫ ਮਹਿਲਾ ਆਮ ਆਦਮੀ ਪਾਰਟੀ ਵਲੋਂ ਜੀਵਨ ਜੋਤ ਨੂੰ ਉਮੀਦਵਾਰ ਵਜੋਂ ਮੈਦਾਨ 'ਚ ਉਤਾਰਿਆ ਗਿਆ ਸੀ। ਅੰਮ੍ਰਿਤਸਰ ਈਸਟ ਤੋਂ ਜਿੱਥੇ ਪੰਜਾਬ ਦੀ ਜਨਤਾ ਦਾ ਸਾਰਾ ਧਿਆਨ ਸਿੱਧੂ-ਮਜੀਠੀਆ ਦੇ ਮੁਕਾਬਲੇ 'ਤੇ ਹੀ ਸੀ, ਪਰ ਜੀਵਨਜੋਤ ਦੀ ਜਿੱਤ ਦੀ ਖ਼ਬਰ ਨੇ ਸਾਰਾ ਪਾਸਾ ਹੀ ਪਲਟ ਦਿੱਤਾ ਹੈ।
Last Updated : Feb 3, 2023, 8:19 PM IST