ਪੰਜਾਬ

punjab

ETV Bharat / videos

ਜਥੇਦਾਰ ਨੇ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਮੌਕੇ ਦਿੱਤੀ ਵਧਾਈ, ਕੀਤੀ ਇਹ ਅਪੀਲ - Sri Akal Takht Sahib

By

Published : Feb 16, 2022, 11:29 AM IST

Updated : Feb 3, 2023, 8:16 PM IST

ਅੰਮ੍ਰਿਤਸਰ: ਭਗਤ ਰਵਿਦਾਸ ਜੀ ਦਾ ਜਨਮ ਦਿਹਾੜੇ (Birthday of Bhagat Ravidas Ji) ਦੇਸ਼-ਵਿਦੇਸ਼ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀਆਂ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਰੀ ਸੰਗਤ ਨੂੰ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ (Birthday of Bhagat Ravidas Ji) ਵਧਾਈ ਦਿੱਤੀ ਗਈ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਭਗਤ ਰਵੀਦਾਸ ਜੀ ਨੇ ਆਪਣੇ ਬੋਲਾਂ ਅਤੇ ਸ਼ਬਦਾ ਨਾਲ ਕ੍ਰਾਂਤੀ ਲਿਆ ਸੀ। ਇਸ ਮੌਕੇ ਜਥੇਦਾਰ ਵੱਲੋਂ ਸੰਗਤਾਂ ਨੂੰ ਭਗਤ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਵੀ ਅਪੀਲ ਕੀਤੀ ਗਈ ਹੈ।
Last Updated : Feb 3, 2023, 8:16 PM IST

ABOUT THE AUTHOR

...view details