ਜੈਤੋ ਪੁਲਿਸ ਦੀ ਮਹਿਲਾ SI 'ਤੇ ਨੌਜਵਾਨ ਨੇ ਲਾਏ ਕੁੱਟਮਾਰ ਦੋਸ਼ - 20 ਸਾਲਾਂ ਨੌਜਵਾਨ ਪ੍ਰਦੀਪ
ਫਰੀਦਕੋਟ: 20 ਸਾਲਾਂ ਨੌਜਵਾਨ ਪ੍ਰਦੀਪ ਵੱਲੋਂ ਜੈਤੋ ਪੁਲਿਸ ਦੀ ਮਹਿਲਾ ਐੱਸ. ਆਈ ਸੁਖਚੈਨ ਕੌਰ ਵੱਲੋਂ ਕੁੱਟਮਾਰ ਕਰਨ ਦੇ ਲਾਏ ਦੋਸ਼ ਲਗਾਏ ਹਨ। ਨੌਜਵਾਨ ਨੇ ਕਿਹਾ ਕਿ ਮਹਿਲਾ ਐਸਆਈ ਨੇ ਉਸਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਹੈ। ਪੀੜਤ ਨੋਜਵਾਨ ਨੂੰ ਜੈਤੋ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਪੀੜਤ ਪ੍ਰਦੀਪ ਨੇ ਦੱਸਿਆ ਕਿ ਮੇਰਾ ਘਰ ਵਾਲੀ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ ਤੇ ਮੇਰੀ ਘਰਵਾਲੀ ਨੇ ਮੇਰੇ ਉਪਰ ਜੈਤੋ ਥਾਣੇ ਵਿੱਚ ਦਰਖ਼ਾਸਤ ਦੇ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਮੈਨੂੰ ਥਾਣੇ ਬੁਲਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਜਦੋਂ ਇਸ ਬਾਰੇ ਐੱਸ ਐੱਚ ਓ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਅਣਜਾਣ ਬਣਦੇ ਹੋਏ ਪੱਲਾ ਝਾੜ ਦਿੱਤਾ ਤੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ 20 ਸਾਲਾਂ ਨੌਜਵਾਨ ਤੇ ਕੀਤੇ ਗਏ ਤਸ਼ੱਦਦ ਦਾ ਕੋਈ ਇਨਸਾਫ ਮਿਲ ਪਾਵੇਗਾ ਜਾ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Last Updated : Feb 3, 2023, 8:20 PM IST