ਜਲੰਧਰ 'ਚ ਅਣਪਛਾਤੇ ਲੋਕਾਂ ਨੇ ਕੀਤਾ ਨੌਜਵਾਨ ਦਾ ਕਤਲ - ਜਲੰਧਰ ਕ੍ਰਾਇਮ ਨਿਊਜ਼
🎬 Watch Now: Feature Video
ਜਲੰਧਰ ਦੇ ਪਿੰਡ ਗਾਖਲਾਂ ਨੇੜੇ ਇੱਕ ਨੌਜਵਾਨ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਿਤਿਕ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਪਿੰਡ ਗਾਖਲਾਂ ਦੇ ਸਰਪੰਚ ਯਸ਼ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਉਨ੍ਹਾਂ ਦੇ ਮੋਟਰ ਮੈਨ ਨੇ ਫੋਨ ਕਰਕੇ ਦੱਸਿਆ ਕਿ ਕਿਸੇ ਅਣਪਛਾਤੇ ਨੌਜਵਾਨ ਦੀ ਲਾਸ਼ ਨਹਿਰ ਕੋਲ ਪਈ ਹੈ। ਉਹ ਤੁਰੰਤ ਮੌਕੇ 'ਤੇ ਪੁੱਜੇ ਤੇ ਥਾਣਾ ਲਾਂਬੜਾ ਦੀ ਪੁਲਿਸ ਨੂੰ ਸੂਚਨਾ ਦਿੱਤੀ। ਇਸ ਘਟਨਾ ਬਾਰੇ ਮ੍ਰਿਤਕ ਦੀ 12 ਸਾਲਾ ਭੈਣ ਦੀਪਿਕਾ ਨੇ ਦੱਸਿਆ ਕਿ ਉਸ ਦਾ ਭਰਾ ਰਿਤਿਕ ਬੀਤੀ ਰਾਤ 7 ਵਜੇ ਘਰੋਂ ਬਾਹਰ ਗਿਆ ਸੀ ਤੇ ਮੁੜ ਕੇ ਨਹੀਂ ਆਇਆ। ਸਵੇਰੇ ਉਨ੍ਹਾਂ ਨੂੰ ਉਸ ਦੀ ਮੌਤ ਦਾ ਪਤਾ ਲਗਾ। ਐਸਪੀਡੀ ਜਲੰਧਰ ਸਰਬਜੀਤ ਸਿੰਘ ਭਾਟਿਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਕਤਲ ਦੇ ਸਹੀ ਕਾਰਨਾਂ ਤੇ ਦੀ ਜਾਂਚ ਕਰ ਰਹੇ ਹਨ।