ਪੈਸੇ ਲੈਣ-ਦੇਣ ਨੂੰ ਲੈ ਕੇ ਦੋ ਦੋਸਤਾਂ ਦਾ ਹੋਇਆ ਕਤਲ, ਇੱਕ ਕਾਬੂ - Two friends were killed
ਅੰਮ੍ਰਿਤਸਰ: ਇੱਥੋਂ ਦੇ ਪਿੰਡ ਮਜੀਠਾ ਦੇ ਦੋ ਵਸਨੀਕਾਂ ਦਾ ਲੰਘੀ ਸ਼ਾਮ ਨੂੰ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਕਤਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਗਿਆ ਹੈ। ਮ੍ਰਿਤਕਾਂ ਦਾ ਨਾਂਅ ਜੋਬਨ ਸਿੰਘ ਤੇ ਸ਼ਮਸ਼ੇਰ ਸਿੰਘ ਹੈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਜੋਬਨ ਤੇ ਸ਼ਮਸ਼ੇਰ ਸਿੰਘ ਦਾ ਦੋਵੇਂ ਪੱਕੇ ਦੋਸਤ ਸਨ। ਜਾਂਚ ਅਧਿਕਾਰੀ ਨੇ ਕਿਹਾ ਕਿ ਜੋਬਨ ਅਤੇ ਸ਼ਮਸ਼ੇਰ ਸਿੰਘ ਨੇ ਰੌਸ਼ਨ ਨਾਮਕ ਵਿਅਕਤੀ ਤੋਂ ਪੈਸੇ ਲੈਣ ਸੀ ਤੇ ਉਹ ਰੋਸ਼ਨ ਸਿੰਘ ਤੋਂ ਵਾਰ-ਵਾਰ ਪੈਸੇ ਮੰਗ ਰਹੇ ਸਨ। ਰੋਸ਼ਨ ਸਿੰਘ ਨੇ ਪੈਸੇ ਦੇਣ ਦੇ ਬਹਾਨੇ ਸ਼ਮਸ਼ੇਰ ਸਿੰਘ ਤੇ ਜੋਬਨ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਦਾਤਰ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਤਲ ਮਾਮਲੇ ਵਿੱਚ 3 ਵਿਅਕਤੀ ਦੋਸ਼ੀ ਹਨ। ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੇ ਬਾਕੀ ਦੋ ਅਜੇ ਫ਼ਰਾਰ ਹਨ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।