ਹੁਸ਼ਿਆਰਪੁਰ 'ਚ ਚੋਰਾਂ ਨੇ ਏਟੀਐਮ ਲੁੱਟਣ ਦੀ ਕੀਤੀ ਕੋਸ਼ਿਸ਼ - ਹੁਸ਼ਿਆਰਪੁਰ ਕ੍ਰਾਇਮ ਨਿਊਜ਼
ਸ਼ਹਿਰ ਵਿੱਚ ਮੁੜ ਤੋਂ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਥੇ ਮਾਹਿਲਪੁਰ ਬੱਸ ਅੱਡੇ ਦੇ ਸਾਹਮਣੇ ਪ੍ਰੀਤ ਬਰੋਸ ਕੰਪਲੈਸ ਅੰਦਰ ਸਥਿਤ ਮਹਿੰਦਰਾ ਕੋਟਕ ਬੈਂਕ ਦੇ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ । ਅਣਪਛਾਤੇ ਚੋਰ ਗਿਰੋਹ ਵੱਲੋਂ ਏਟੀਐਮ ਅੰਦਰ ਲਗੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਨੂੰ ਵੱਢ ਦਿੱਤਾ ਗਿਆ ਅਤੇ ਕੁੱਝ ਕੈਮਰਿਆਂ ਦੀ ਦਿਸ਼ਾ ਵੀ ਬਦਲ ਦਿੱਤੀ ਗਈ।