ਸ੍ਰੀ ਮੁਕਤਸਰ ਸਾਹਿਬ: ਦੁਕਾਨਦਾਰ ਨੇ ਦੁਕਾਨ 'ਚ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ - ਦੁਕਾਨਦਾਰ ਨੇ ਕੀਤੀ ਖ਼ੁਦਕੁਸ਼ੀ
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਦੁਕਾਨਦਾਰ ਵੱਲੋਂ ਆਪਣੀ ਦੀ ਦੁਕਾਨ 'ਚ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕ ਦੁਕਾਨਦਾਰ ਦੀ ਪਛਾਣ 52 ਸਾਲਾ ਓਮ ਪ੍ਰਕਾਸ਼ ਵਜੋਂ ਹੋਈ ਹੈ। ਓਮ ਪ੍ਰਕਾਸ਼ ਸ਼ਹਿਰ ਦੇ ਗਾਂਧੀ ਨਗਰ ਚੌਕ ਵਿੱਚ ਫੋਟੋ ਫਰੇਮ ਦੀ ਦੁਕਾਨ ਚਲਾ ਕੇ ਪਰਿਵਾਰ ਪਾਲਦਾ ਸੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮੁਤਾਬਕ ਬੀਤੇ ਕੁੱਝ ਦਿਨਾਂ ਤੋਂ ਕਾਰੋਬਾਰ 'ਚ ਘਾਟਾ ਪੈਣ ਕਾਰਨ ਓਮ ਪ੍ਰਕਾਸ਼ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਇਸ ਪਰੇਸ਼ਾਨੀ ਦੇ ਚਲਦੇ ਪ੍ਰਕਾਸ਼ ਆਪਣੀ ਹੀ ਦੁਕਾਨ ਦੀ ਛੱਤ ਉੱਤੇ ਲੱਗੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਇੱਕ ਪਰਿਵਾਰਕ ਮੈਂਬਰ ਕੰਮ ਲਈ ਦੁਕਾਨ ਉੱਤੇ ਆਇਆ। ਇਸ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ 'ਤੇ ਪੁਜ ਕੇ ਮਾਮਲੇ ਦੀ ਕਾਰਵਾਈ ਕੀਤੀ।