ਗੁਰਾਇਆ-ਜਲੰਧਰ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਕਈ ਵਿਦਿਆਰਥੀ ਜ਼ਖਮੀ - ਗੁਰਾਇਆ-ਜਲੰਧਰ ਹਾਈਵੇ 'ਤੇ ਵਾਪਰਿਆ ਸੜਕ ਹਾਦਸਾ
ਗੁਰਾਇਆ ਜਲੰਧਰ ਹਾਈਵੇਅ 'ਤੇ ਤੇਜ਼ ਰਫਤਾਰ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਗੋਰਾਇਆ-ਜਲੰਧਰ ਨੈਸ਼ਨਲ ਹਾਈਵੇਅ 'ਤੇ ਜੀ.ਐਨ.ਏ ਯੂਨੀਵਰਸਿਟੀ ਦੀ ਬੱਸ, ਪਿੰਡ ਗੋਹਵਾਰ ਨੇੜੇ ਸੜਕ ਵਿਚਾਲੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਦੇ ਦੌਰਾਨ ਕਈ ਵਿਦਿਆਰਥੀ ਜ਼ਖਮੀ ਹੋ ਗਏ। ਹਾਦਸੇ ਵੇਲੇ ਬੱਸ 'ਚ 8 ਵਿਦਿਆਰਥੀਆਂ ਸਣੇ ਕੁੱਲ 10 ਲੋਕ ਸਵਾਰ ਸਨ। ਪੁਲਿਸ ਵੱਲੋਂ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਫਗਵਾੜਾ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਹਾਦਸੇ 'ਚ ਜ਼ਖਮੀ ਵਿਦਿਆਰਥੀਆਂ ਚੋਂ 3 ਦੀ ਗੰਭੀਰ ਹਾਲਤ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਤੇ ਡਰਾਈਵਰਾਂ ਦੇ ਮੁਤਾਬਕ ਇਹ ਹਾਦਸਾ ਸੰਘਣੀ ਧੁੰਦ ਤੇ ਟਰੱਕ ਵਿਚਾਲੇ ਖੜ੍ਹਾ ਹੋਣ ਕਾਰਨ ਵਾਪਰਿਆ। ਪੁਲਿਸ ਵੱਲੋਂ ਹਾਦਸੇ ਦੇ ਸਹੀ ਕਰਾਨਾਂ ਦੀ ਜਾਂਚ ਜਾਰੀ ਹੈ।