10 ਹਜਾਰ ਨਸ਼ੀਲੀਆ ਗੋਲੀਆਂ ਸਣੇ 2 ਕਾਬੂ - ਨਸ਼ੀਲੀਆਂ ਗੋਲੀਆਂ
ਫ਼ਾਜ਼ਿਲਕਾ: ਅਬੋਹਰ ਸਦਰ ਥਾਣਾ ਪੁਲਿਸ ਨੇ ਘੋੜਾ ਟਰਾਲਾ ਉੱਤੇ ਸਵਾਰ ਦੋ ਵਿਅਕਤੀਆਂ ਨੂੰ ਨਾਕਾਬੰਦੀ ਦੌਰਾਨ 10 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਡੀਐਸਪੀ ਅਵਤਾਰ ਸਿੰਘ ਨੇ ਦਿੱਤੀ ਹੈ। ਡੀਐਸਪੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਚਲਾਏ ਗਏ ਅਭਿਆਨ ਦੇ ਤਹਿਤ ਪਿੰਡ ਸੈਦਾ ਵਾਲੀ ਵਿੱਚ ਇੱਕ ਨਾਕਾਬੰਦੀ ਦੌਰਾਨ ਘੋੜਾ ਟਰਾਲਾ ਰਾਜਸਥਾਨ ਵੱਲੋਂ ਆਉਂਦਾ ਵਿਖਾਈ ਦਿੱਤਾ ਜਿਸ ਦੀ ਤਲਾਸ਼ੀ ਲੈਣ ਉੱਤੇ ਘੋੜਾ ਟਰਾਲਾ ਵਿੱਚੋਂ 10 ਹਜ਼ਾਰ ਨਸ਼ੀਲੀਆ ਗੋਲੀਆਂ ਬਰਾਮਦ ਹੋਇਆ। ਇਸ ਘੋੜਾ ਟਰਾਲਾ ਵਿੱਚ ਸਵਾਰ ਮੁਣਸ਼ੀ ਮਸੀਹ ਪੁੱਤਰ ਬਲਕਾਰ ਮਸੀਹ ਪਿੰਡ ਚੂਸਲੇਵਾੜ ਜ਼ਿਲ੍ਹਾ ਤਰਨਤਾਰਨ ਅਤੇ ਅਨਵਰ ਮਸੀਹ ਪੁੱਤਰ ਘੁੱਲਾ ਮਸੀਹ ਨਿਵਾਸੀ ਭਟਿਆ ਵਾਲੀ ਬਸਤੀ ਫ਼ਿਰੋਜ਼ਪੁਰ ਦਾ ਵਸਨੀਕ ਹੈ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਪੇਸ਼ ਅਦਾਲਤ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ।