ਮੁਕਤਸਰ 'ਚ ਲੋਕਾਂ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਚਾੜਿਆ ਕੁੱਟਾਪਾ - ਨਸ਼ਾ ਤਸਕਰ ਕਾਬੂ
ਸ੍ਰੀ ਮੁਕਤਸਰ ਸਾਹਿਬ : ਕਰਫਿਊ ਦੇ ਦੌਰਾਨ ਸ਼ਹਿਰ ਦੇ ਮੋਹਨ ਲਾਲ ਗਲੀ 'ਚ ਲੋਕਾਂ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਚੋਂ ਇੱਕ ਮੌਕੇ ਤੇ ਫਰਾਰ ਹੋ ਗਿਆ। ਲੋਕਾਂ ਨੇ ਨਸ਼ਾ ਤਸਕਰਾਂ ਨਾਲ ਕੁੱਟਮਾਰ ਕੀਤੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕੁੱਝ ਅਣਪਛਾਤੇ ਲੋਕ ਮੁੱਹਲੇ ਦੇ ਹੀ ਇੱਕ ਨੌਜਵਾਨ ਨਾਲ ਮਿਲ ਕੇ ਨਸ਼ਾ ਤਸਕਰੀ ਕਰਦੇ ਹਨ। ਜਿਸ ਦੇ ਚੱਲਦੇ ਇਲਾਕਾ ਨਿਵਾਸੀ ਬੇਹਦ ਪਰੇਸ਼ਾਨ ਹਨ। ਕਰਫਿਊ ਦੌਰਾਨ ਜਦ ਮੁੜ ਤੋਂ ਇਹ ਲੋਕ ਮੁੱਹਲੇ 'ਚ ਆ ਕੇ ਨਸ਼ਾ ਵੇਚਦੇ ਪਾਏ ਗਏ ਤਾਂ ਲੋਕਾਂ ਨੇ ਦੋਹਾਂ ਚੋਂ ਇੱਕ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮੁੱਹਲਾ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਨਸ਼ਾ ਤਸਕਰਾਂ ਵਿਰੁੱਧ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।