ਪਸਿਆਣਾ ਕਤਲ ਮਾਮਲਾ: ਮ੍ਰਿਤਕ ਸਰਪੰਚ ਦੇ ਪਰਿਵਾਰ ਨੇ ਰੋਡ ਜਾਮ ਕਰ ਕੀਤੀ ਇਨਸਾਫ ਦੀ ਮੰਗ - ਪਟਿਆਲਾ ਨਿਊਜ਼ ਅਪਡੇਟ
ਪਟਿਆਲਾ: ਪਿੰਡ ਪਸਿਆਣਾ ਵਿੱਚ ਆਪਸੀ ਰੰਜਿਸ਼ ਦੇ ਚਲਦਿਆਂ ਸਰਪੰਚ ਭੁਪਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਸਰਪੰਚ ਦੇ ਪਰਿਵਾਰ ਵੱਲੋਂ ਪਿੰਡ ਦੇ ਹੀ 2 ਪੰਚਾਂ 'ਤੇ ਉਸ ਦਾ ਕਤਲ ਕੀਤੇ ਜਾਣ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇ ਨਾਲ 15-20 ਲੋਕ ਹੋਰ ਆਏ ਸਨ। ਜਿਨ੍ਹਾਂ ਨੇ ਭੁਪਿੰਦਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਸਰਪੰਚ ਨੂੰ ਚੰਡੀਗੜ PGI ਵਿੱਚ ਲਿਜਾਇਆ ਗਿਆ ਜਿਸ ਦੀ ਉੱਥੇ ਮੌਤ ਹੋ ਗਈ ਸੀ। ਅੱਜ ਜਦ ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਜਾਇਆ ਗਿਆ ਤਾਂ ਉਸ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਸੰਗਰੂਰ-ਸਮਾਣਾ ਰੋਡ ਜਾਮ ਕਰ ਦਿੱਤਾ ਗਿਆ। ਪਰਿਵਾਰ ਵੱਲੋਂ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਪਲਵਿੰਦਰ ਚੀਮਾ ਮੌਕੇ 'ਤੇ ਪੁਜੇ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦਾ ਭਰੋਸਾ ਦਿੱਤਾ ਤੇ ਜਾਮ ਖੁੱਲ੍ਹਵਾਇਆ।