ਦੁੱਧ ਵਿਕਰੇਤਾ ਨੌਜਵਾਨ 'ਤੇ ਹੋਇਆ ਹਮਲਾ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ - ਦੁੱਧ ਵਿਕਰੇਤਾ ਨੌਜਵਾਨ 'ਤੇ ਹੋਇਆ ਹਮਲਾ
ਜਲੰਧਰ: ਇੱਥੋਂ ਦੇ ਭਾਰਗੋ ਕੈਂਪ ਇਲਾਕੇ 'ਚ ਦੇਰ ਰਾਤ ਨੂੰ ਦੁੱਧ ਵਿਕਰੇਤਾ 'ਤੇ ਅੱਧਾ ਦਰਜ਼ਨ ਤੋਂ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਮਲਾ ਹੋਣ ਨਾਲ ਦੁੱਧ ਵਿਕਰੇਤਾ ਜ਼ਖ਼ਮੀ ਹੋ ਗਿਆ ਹੈ। ਹਮਲੇ ਤੋਂ ਬਾਅਦ ਨੌਜਵਾਨਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਪਿੱਛੇ ਭੱਜ ਰਿਹਾ ਹੈ। ਜ਼ਖ਼ਮੀ ਨੌਜਵਾਨ ਦੇ ਦੋਸਤ ਨੇ ਕਿਹਾ ਭਾਰਗੋ ਕੈਂਪ ਇਲਾਕੇ ਵਿੱਚ ਉਹ ਤਿੰਨ ਦੋਸਤ ਬੈਠੇ ਹੋਏ ਸਨ। ਇੰਨੇ ਵਿੱਚ 40 ਤੋਂ 50 ਨੌਜਵਾਨ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਨ੍ਹਾਂ ਵਿੱਚੋਂ ਉਹ ਤਿੰਨ ਨੌਜਵਾਨਾਂ ਨੂੰ ਪਹਿਚਾਣਦੇ ਹਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦਾ ਨਾਂਅ ਜੌਨੀ, ਲੱਕੀ ਅਤੇ ਮੁਕੁਲ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।