ਨਸ਼ਿਆਂ ਅਤੇ ਹਥਿਆਰਾਂ ਸਣੇ ਪੁਲਿਸ ਦੇ ਅੜਿਕੇ ਚੜ੍ਹੇ 4 ਗੈਂਗਸਟਰ - Gangsters arrested with drugs and weapons
ਸ਼ਹਿਰ ਵਿੱਚ ਬੇਖੋਫ ਘੁੰਮ ਰਹੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਖੰਨਾ ਪੁਲਿਸ ਨੇ ਅਭਿਆਨ ਜਾਰੀ ਕੀਤਾ ਹੈ। ਇਸ ਅਭਿਆਨ ਤਹਿਤ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ 4 ਗੈਂਗਸਟਰਾਂ ਨੂੰ ਬੱਸ ਸਟੈਂਡ ਤੋਂ ਕਾਬੂ ਕੀਤਾ ਹੈ। ਪੁਲਿਸ ਨੂੰ ਇੱਕ ਮੁਖ਼ਬਰ ਨੇ ਨਸ਼ਿਆਂ ਤੇ ਨਾਜਾਇਜ਼ ਹਥਿਆਰਾਂ ਸਣੇ ਗੈਂਗਸਟਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਪੁਲਿਸ ਨੇ ਇਸ ਜਾਣਕਾਰੀ ਦੇ ਅਧਾਰ 'ਤੇ ਸੁਖਵਿੰਦਰ ਸਿੰਘ ਉਰਫ ਸੋਨੀ, ਇਕਬਾਲਪ੍ਰੀਤ ਸਿੰਘ ਉਰਫ ਪ੍ਰੀਤ, ਜਸਦੀਪ ਸਿੰਘ ਉਰਫ ਕੋਕੀ ਤੇ ਵਿਸ਼ਾਲ ਕੁਮਾਰ ਉਰਫ ਕਾਕਾ ਨਾਂਅ ਦੇ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਗੈਂਗਸਟਰਾਂ ਵੱਲੋਂ ਵੱਡੇ ਪੱਧਰ ਤੇ ਨਸ਼ਾ ਤਸਕਰੀ ਕੀਤੀ ਜਾ ਰਹੀ ਸੀ। ਪੁਲਿਸ ਨੇ ਨਾਮਜਦ ਗੈਂਗਸਟਰਾਂ ਤੋਂ ਦੋ 32 ਬੋਰ ਪਿਸਟਲ, 3 ਮੈਗਜ਼ੀਨ, 20 ਜਿੰਦਾ ਕਾਰਤੂਸ, ਇੱਕ 12 ਬੋਰ ਰਾਈਫਲ, 9 ਮਿਲੀਮੀਟਰ ਪਿਸਟਲ ਸਣੇ 2 ਰਸਾਲੇ ਤੇ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਇਨ੍ਹਾਂ ਵੱਲੋਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਜਾ ਰਹੀ ਸੀ, ਜਿਸ ਨੂੰ ਪੁਲਿਸ ਨਾਕਾਮ ਕਰਨ ਵਿੱਚ ਕਾਮਯਾਬ ਰਹੀ ਹੈ।