ਬਟਾਲਾ ਵਿਖੇ ਸ਼ੱਕੀ ਹਲਾਤਾਂ 'ਚ ਦੁਕਾਨਦਾਰ ਦੀ ਲਾਸ਼ ਬਰਾਮਦ - ਗੁਰਦਾਸਪੁਰ ਕ੍ਰਾਇਮ ਨਿਊਜ਼ ਅਪਡੇਟ
ਗੁਰਦਾਸਪੁਰ: ਬਟਾਲਾ ਪੁਲਿਸ ਨੂੰ ਸ਼ਹਿਰ 'ਚ ਇੱਕ ਦੁਕਾਨ ਦੇ ਬਾਹਰ ਦੁਕਾਨਦਾਰ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਮੁਤਾਬਕ ਇਸ ਦੁਕਾਨਦਾਰ ਦੀ ਪਛਾਣ ਅਮਰੀਕ ਸਿੰਘ ਵਜੋਂ ਹੋਈ ਹੈ ਤੇ ਉਹ ਰੇਡੀਏਟਰ ਰਿਪੇਅਰ ਦਾ ਕੰਮ ਕਰਦਾ ਸੀ। ਅਮਰੀਕ ਸਿੰਘ ਦੀ ਮੌਤ ਸ਼ੱਕੀ ਹਲਾਤਾਂ 'ਚ ਹੋਈ ਹੈ। ਉੱਥੇ ਹੀ ਦੂਜੇ ਪਾਸੇ ਮ੍ਰਿਤਕ ਦੁਕਾਨਦਾਰ ਦੇ ਪੁੱਤਰ ਨੇ ਗੁਆਂਢੀ ਦੁਕਾਨਦਾਰ ਉੱਤੇ ਉਸ ਦੇ ਪਿਤਾ ਨਾਲ ਕੁੱਟਮਾਰ ਕਰਕੇ ਕਤਲ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਫਿਲਹਾਲ ਬਟਾਲਾ ਪੁਲਿਸ ਵੱਲੋਂ ਮ੍ਰਿਤਕ ਦੇ ਪੁੱਤਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।