ਮੰਤਰੀ ਦੇ ਪੀਏ ਦੀ ਡੇਅਰੀ 'ਚੋਂ ਬਰਾਮਦ ਨਜਾਇਜ਼ ਸ਼ਰਾਬ ਦੀਆਂ ਪੇਟੀਆਂ - ਸੀਆਈਏ
ਫਾਜ਼ਿਲਕਾ: ਜ਼ਿਲ੍ਹਾ ਪੁਲਿਸ ਦੀ ਸੀਆਈਏ ਟੀਮ ਵੱਲੋਂ ਸ਼ਹਿਰ ਦੇ ਇੱਕ ਡੇਅਰੀ ਫਾਰਮ 'ਚੋਂ ਨਜਾਇਜ਼ ਸ਼ਰਾਬ ਦੀਆਂ 16 ਪੇਟੀਆਂ ਬਰਾਮਦ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਰੇਮਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਘੱਲੂ 'ਚ ਰਾਕੇਸ਼ ਸਹਿਗਲ ਦੇ ਬੰਦ ਪਏ ਡੇਅਰੀ ਫਾਰਮ 'ਚ ਨਜਾਇਜ਼ ਸ਼ਰਾਬ ਦੀ ਖੇਪ ਪਈ ਹੈ। ਇਸ ਉੱਤੇ ਸੀਆਈਏ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ। ਪੁਲਿਸ ਨੇ ਮੌਕੇ ਉੱਤੇ ਨਜਾਇਜ਼ ਸ਼ਰਾਬ ਦੀਆਂ 16 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਕਾਰਵਾਈ ਤਹਿਤ ਰਾਕੇਸ਼ ਸਹਿਗਲ ਸਣੇ ਰੋਹਿਤ ਕੁਮਾਰ ਅਤੇ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਰਾਕੇਸ਼ ਸਹਿਗਲ ਭਾਜਪਾ ਆਗੂ ਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਪੀਏ ਹਨ।