ਅੰਮ੍ਰਿਤਸਰ : ਰਾਣੀ ਬਾਗ ਇਲਾਕੇ ਦੀਆਂ ਦੋ ਦੁਕਾਨਾਂ 'ਚ ਦੇਰ ਰਾਤ ਹੋਈ ਚੋਰੀ - 45000 ਰੁਪਏ ਗਾਇਬ
ਅੰਮ੍ਰਿਤਸਰ : ਆਏ ਦਿਨ ਲਗਾਤਾਰ ਸ਼ਹਿਰ 'ਚ ਅਪਰਾਧਕ ਮਾਮਲੇ ਵੱਧਦੇ ਜਾ ਰਹੇ ਹਨ। ਸ਼ਹਿਰ ਦੇ ਰਾਣੀ ਬਾਗ ਇਲਾਕੇ 'ਚ ਦੇਰ ਰਾਤ ਕੁੱਝ ਅਣਪਛਾਤੇ ਚੋਰਾਂ ਵੱਲੋਂ ਦੋ ਦੁਕਾਨਾਂ ਵਿੱਚ ਚੋਰੀ ਕੀਤੀ ਗਈ। ਪੀੜਤ ਦੁਕਾਨਦਾਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6 ਵਜੇ ਸਥਾਨਕ ਲੋਕਾਂ ਨੇ ਫੋਨ ਕਰ ਉਨ੍ਹਾਂ ਦੇ ਭਰਾ ਤੇ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਖੁੱਲ੍ਹੇ ਹੋਣ ਦੀ ਸੂਚਨਾ ਦਿੱਤੀ। ਉਨ੍ਹਾਂ ਮੌਕੇ 'ਤੇ ਪੁੱਜ ਕੇ ਵੇਖਿਆ ਤਾਂ ਦੋਹਾਂ ਦੁਕਾਨਾਂ ਦੇ ਗੱਲੇ ਵਿਚੋਂ 45000 ਰੁਪਏ ਗਾਇਬ ਸਨ। ਪੀੜਤ ਦੁਕਾਨਦਾਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਦੀ ਪਛਾਣ ਕਰ ਜਲਦ ਹੀ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ।