ਅੰਮ੍ਰਿਤਸਰ 'ਚ ਦਿਨ-ਦਿਹਾੜੇ ਹੋਈ 15 ਲੱਖ ਦੀ ਲੁੱਟ - ਲੁੱਟ ਦੀ ਵਾਰਦਾਤ
ਅੰਮ੍ਰਿਤਸਰ: ਘਿਓ ਮੰਡੀ ਇਲਾਕੇ ਵਿੱਚ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਦੋ ਮੋਟਰਸਾਈਕਲ ਅਣਪਛਾਤੇ ਵਿਅਕਤੀ ਨਿਰਮਾ ਸਾਬਣ ਦੇ ਥੋਕ ਵਪਾਰੀਆਂ ਦੇ ਮੁਲਾਜ਼ਮ ਤੋਂ ਖੋਹ ਕੇ ਫਰਾਰ ਹੋ ਗਏ। ਏਸੀਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਮਾਮਲਾ ਦਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਸ਼ਿਕਾਇਤ ਕਰਤਾ ਦੇ ਅਨੁਸਾਰ 15 ਲੱਖ ਦੀ ਲੁੱਟ ਹੋਈ ਹੈ।