ਦੁਬਈ ਜਾਣ ਵਾਲੇ ਹਰ ਇੱਕ ਯਾਤਰੀ ਨੇ ਸਜਾਈ ਦਸਤਾਰ - delhi news
ਪੰਜਾਬ ਸੂਬੇ ਅੰਦਰ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਦਸਤਾਰਾਂ ਦੇ ਮੁਕਾਬਲੇ ਅਤੇ ਦਸਤਾਰਾਂ ਦੇ ਲੰਗਰ ਲੱਗੇ ਹੋਏ ਤੁਸੀਂ ਜ਼ਰੂਰ ਵੇਖੇ ਹੋਣਗੇ, ਪਰ ਅੱਜ ਤੁਹਾਨੂੰ ਜੋ ਅਸੀਂ ਦਿਖਾ ਰਹੇ ਹਾਂ ਉਹ ਸ਼ਾਇਦ ਕਦੇ ਨਹੀਂ ਵੇਖਿਆ ਹੋਵੇਗਾ। ਮਲੇਰਕੋਟਲਾ ਦੀ ਇਕ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਨੌਜਵਾਨਾਂ ਵੱਲੋਂ ਦੁਬਈ ਵਿਖੇ ਇੱਕ ਦਸਤਾਰ ਮੁਕਾਬਲਾ ਕਰਵਾਇਆ ਗਿਆ। ਦਸਤਾਰ ਮੁਕਾਬਲਾ ਕਰਵਾਉਣ ਲਈ ਦਿੱਲੀ ਤੋਂ ਜਹਾਜ਼ ਰਾਹੀਂ ਰਵਾਨਾ ਹੋਏ ਉਨ੍ਹਾਂ ਨੇ ਦਿੱਲੀ ਏਅਰਪੋਰਟ ਤੋਂ ਦੁਬਈ ਲਈ ਉਡਾਣ ਭਰੀ। ਦੱਸ ਦਈਏ ਕਿ ਚੱਲਦੇ ਜਹਾਜ਼ ਵਿੱਚ ਸਿਰਾਂ 'ਤੇ ਸਜਾਈਆ ਤੇ ਬੰਨ੍ਹੀਆਂ ਪੱਗਾਂ ਵੇਖ ਜਹਾਜ਼ ਦੇ ਯਾਤਰੀਆਂ ਵੱਲੋਂ ਵੀ ਆਪਣੇ ਦਸਤਾਰ ਸਜਾਉਣ ਦੀ ਬੇਨਤੀ ਇਨ੍ਹਾਂ ਨੌਜਵਾਨਾਂ ਨੂੰ ਕੀਤੀ। ਇਨ੍ਹਾਂ ਨੇ ਫੌਰੀ ਤੌਰ 'ਤੇ ਆਪਣੇ ਕੋਲ ਮੌਜੂਦ ਦਸਤਾਰਾਂ ਯਾਤਰੀਆਂ ਦੇ ਸਿਰ 'ਤੇ ਸਜਾਈਆਂ। ਖ਼ਾਸ ਗੱਲ ਇਹ ਰਹੀ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਚੱਲਦੇ ਜਹਾਜ਼ ਵਿੱਚ ਹੋਰਨਾਂ ਸੰਗਤ ਦੇ ਦਸਤਾਰਾਂ ਸਜਾਈਆਂ ਹੋਣ।