ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨੀਆਂ ਦੀ ਦੇਖੋ ਮਸਤੀ - Afghanistan
ਅਫਗਾਨਿਸਤਾਨ: ਅਫਗਾਨਿਸਤਾਨ ’ਤੇ ਤਾਲਿਬਾਨ ਨੇ ਆਪਣਾ ਕਬਜ਼ਾ ਕਰ ਲਿਆ ਹੈ ਇਸ ਤੋਂ ਬਾਅਦ ਰੂਹ ਕੰਬਾਉ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਹਨ। ਤਾਲਿਬਾਨ ਤੋਂ ਘਬਰਾਏ ਅਤੇ ਡਰੇ ਹੋਏ ਲੋਕ ਦੇਸ਼ ਛੱਡ ਕੇ ਜਾ ਰਹੇ ਹਨ। ਲੋਕ ਇਨ੍ਹੇ ਜਿਆਦਾ ਪਰੇਸ਼ਾਨ ਹੋ ਚੁੱਕੇ ਹਨ ਕਿ ਲੋਕ ਦੇਸ਼ ਛੱਡਣ ਦੇ ਲਈ ਆਪਣੀ ਜਾਨ ਨੂੰ ਜੋਖਿਮ ’ਚ ਪਾ ਰਹੇ ਹਨ। ਦੂਜੇ ਪਾਸੇ ਤਾਲਿਬਾਨ ਦੇ ਲੜਾਕੂਆਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਚ ਉਹ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ’ਚ ਤਾਲਿਬਾਨ ਦੇ ਲੜਾਕੂ ਪਾਰਕ ’ਚ ਝੂਟੇ ਲੈਂਦੇ ਹੋਏ ਦਿਖ ਰਹੇ ਹਨ।