ਪੰਜਾਬ

punjab

ETV Bharat / videos

ਕੈਨੇਡਾ ਦੀ ਕਮਾਨ ਟਰੂਡੋ ਦੇ ਹੱਥ, ਜਗਮੀਤ ਸਿੰਘ ਅਦਾ ਕਰ ਸਕਦੇ ਹਨ ਕਿੰਗ ਮੇਕਰ ਦਾ ਰੋਲ - canada elections 2019

By

Published : Oct 23, 2019, 9:32 AM IST

ਕੈਨੇਡਾ ਨੇ ਇੱਕ ਵਾਰ ਫਿਰ ਲਿਬਰਲ ਪਾਰਟੀ ਦੇ ਹੱਥ ਦੇਸ਼ ਦੀ ਕਮਾਨ ਸੌਂਪ ਦਿੱਤੀ ਹੈ। ਜਸਟਿਨ ਟਰੂਡੋ 157 ਸੀਟਾਂ ਜਿੱਤ ਕੇ ਕੈਨੇਡਾ ਦੇ ਕਿੰਗ ਬਣ ਗਏ ਹਨ। ਪਰ ਕਿਸ ਪਾਰਟੀ ਨਾਲ ਟਰੂਡੋ ਹੱਥ ਮਿਲਾਉਂਦੇ ਹਨ ਵੇਖਣ ਵਾਲੀ ਗੱਲ ਰਹੇਗੀ। ਉੱਥੇ ਹੀ ਚੋਣਾਂ ਦੌਰਾਨ ਗੱਲ ਸਾਹਮਣੇ ਆ ਰਹੀ ਸੀ ਕਿ ਜਗਮੀਤ ਸਿੰਘ ਹੰਝੂ ਫੇਰ ਜਿੱਤ ਹਾਸਿਲ ਕਰਨਗੇ ਤੇ ਜਾਦੂਈ ਆਂਕੜਾ ਆਪਣੇ ਨਾਂਅ ਕਰ ਲੈਣਗੇ ਪਰ ਅਜਿਹਾ ਨਹੀਂ ਹੋ ਸਕਿਆ। ਉਹ ਪਹਿਲੇ, ਦੂਜੇ ਤਾਂ ਕੀ ਚੌਥੇ ਸਥਾਨ 'ਤੇ ਰਹੇ। ਦੱਸ ਦਈਏ, ਸਰਕਾਰ ਬਣਾਉਣ ਲਈ 338’ਚੋਂ 170 ਸੀਟਾਂ ਜਿੱਤਣ ਦੀ ਲੋੜ ਸੀ, ਲਿਬਰਲ ਪਾਰਟੀ 157 ਸੀਟਾਂ ਹੀ ਜਿੱਤ ਸਕੀ, ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਦੇ ਐਂਡਰਿਊ ਸ਼ਿਅਰ 121 ਸੀਟਾਂ ਨਾਲ ਦੂਜੇ ਨੰਬਰ 'ਤੇ ਰਹੇ। ਬਲੌਕ ਕਿਊਬੀਕੌਸ 32 ਸੀਟਾਂ ਜਿੱਤ ਕੇ ਤੀਜੇ ਤੇ ਐਨਡੀਪੀ ਦੇ ਜਗਮੀਤ ਸਿੰਘ 24 ਸੀਟਾਂ ਜਿੱਤ ਕੇ ਚੌਥੇ ਸਥਾਨ 'ਤੇ ਰਹੇ। ਇਸ ਤੋਂ ਇਲਾਵਾ ਗ੍ਰਿਨ ਪਾਰਟੀ ਸਿਰਫ਼ 3 ਸੀਟਾਂ ਹੀ ਹਾਸਲ ਕਰ ਸਕੀ। ਕੈਨੇਡਾ ’ਚ ਵੱਡੀ ਗਿਣਤੀ ’ਚ ਪੰਜਾਬੀ ਵੀ ਉਮੀਦਵਾਰ ਸਨ। ਇਨ੍ਹਾਂ ਚੋਂ 18 ਪੰਜਾਬੀਆਂ ਨੇ ਵੱਖ-ਵੱਖ ਪਾਰਟੀਆਂ ’ਚ ਜਿੱਤ ਹਾਸਲ ਕੀਤੀ ਹੈ।

ABOUT THE AUTHOR

...view details