ਆਸਟ੍ਰੇਲੀਆ 'ਚ ਲੱਗੀ ਅੱਗ ਅਜੇ ਤੱਕ ਬੇਕਾਬੂ - ਕੁਈਨਜ਼ਲੈਂਡ ਵਿੱਚ 70 ਤੋਂ ਵੱਧ ਜਗ੍ਹਾ 'ਤੇ ਅੱਗਾਂ
ਆਸਟ੍ਰੇਲੀਆ 'ਚ ਲੱਗੀ ਅੱਗ ਦਾ ਕਹਿਰ ਅਜੇ ਵੀ ਜਾਰੀ ਹੈ। ਆਸਟਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿੱਚ ਬੁੱਧਵਾਰ ਨੂੰ ਅੱਗ ਘਟਣ ਤੋਂ ਪਹਿਲਾਂ ਰਾਤੋ ਰਾਤ 50 ਤੋਂ ਵੱਧ ਘਰਾਂ ਦਾ ਨੁਕਸਾਨ ਹੋ ਗਿਆ ਅਤੇ 13 ਅੱਗ ਬੁਝਾਉਣ ਵਾਲੇ ਕਰਮੀ ਜ਼ਖਮੀ ਹੋ ਗਏ। ਨੂਸਾ ਉੱਤਰੀ ਕੰਢੇ 'ਤੇ ਜੰਗਲ ਦੀ ਅੱਗ ਕਾਰਨ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਗਈ ਸੀ ਜਿਸ ਮਗਰੋਂ ਵਸਨੀਕਾਂ ਨੂੰ ਬੇੜੀ ਰਾਹੀਂ ਸੁਰੱਖਿਅਤ ਸਥਾਨਾ 'ਤੇ ਪਹੁੰਚਾਇਆ ਗਿਆ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ "ਮਹੌਲ ਥੋੜਾ ਜਿਹਾ ਤਣਾਅ ਭਰਪੂਰ ਰਿਹਾ ਕਿਉਂਕਿ ਬਦਲਦੀਆਂ ਹਵਾਵਾਂ ਕਾਰਨ ਅੱਗ ਫੈਲ ਰਹੀ ਹੈ। ਆਸਟਰੇਲੀਆ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਵਾ ਤਬਦੀਲੀ ਕਾਰਨ ਪੂਰਵ-ਅਨੁਮਾਨ ਵਿੱਚ ਦਿੱਕਤ ਆ ਰਹੀ ਹੈ ਕੁਈਨਜ਼ਲੈਂਡ ਸਟੇਟ ਪ੍ਰੀਮੀਅਰ ਨੇ ਪ੍ਰੈਸ ਕਾਨਫ੍ਰੰਸ ਦੌਰਾਨ ਕਿਹਾ ਕਿ ਸਾਰਿਆਂ ਨੂੰ ਅਧਿਕਾਰੀਆਂ ਦੀ ਗੱਲ ਸੁਣਨ ਦੀ ਜ਼ਰੂਰਤ ਹੈ, ਕਿਉਂਕਿ ਹਾਲਾਤ ਸਾਡੇ ਲਈ ਚਿੰਤਾਜਨਕ ਹਨ।