ਸਰੀ ਵਿੱਚ ਦੀਵਾਲੀ ਦੀਆਂ ਧੂੰਮਾਂ - ਦੀਵਾਲੀ ਦਾ ਤਿਓਹਾਰ
ਦਿਵਾਲੀ ਦਾ ਤਿਓਹਾਰ ਵੈਸੇ ਤਾਂ ਬੜੀਆਂ ਹੀ ਰੀਝਾਂ ਨਾਲ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ, ਪਰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਬੀਤੇ ਦਿਨੀਂ ਸ਼ਹਿਰ ਦੇ ਸਿਆਸੀ ਆਗੂਆਂ ਨੇ ਇਕੱਠੇ ਹੋਕੇ ਆਮ ਲੋਕਾਂ ਦੇ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਝੀਆਂ ਕੀਤੀਆਂ। ਇਸ ਖਾਸ ਮੌਕੇ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਇਕੱਠੇ ਹੋਏ ਅਤੇ ਇੱਕ ਦੁਜੇ ਨੂੰ ਦੀਵਾਲੀ ਦੀਆਂ ਵਧਾਈਆਂ ਦਿਤੀਆਂ।