ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਬੇਕਾਬੂ - australia fires
ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਹੁਣ ਕਾਫ਼ੀ ਖ਼ਤਰਨਾਕ ਮੋੜ ਲੈ ਲਿਆ ਹੈ। ਸਤੰਬਰ ਮਹੀਨੇ ਤੋਂ ਲੱਗੀ ਇਸ ਅੱਗ ਵਿੱਚ ਤਕਰੀਬਨ 50 ਕਰੋੜ ਜਾਨਵਰ ਅਤੇ ਪੰਛੀਆਂ ਦੀ ਮੋਤ ਹੋ ਗਈ ਹੈ। ਇਸ ਅੱਗ ਤੋਂ ਕਈ ਲੋਕ ਅਤੇ ਕੁਦਰਤ ਕਾਫ਼ੀ ਪ੍ਰਭਾਵਿਤ ਹੋਈ ਹੈ। ਦਰਅਸਲ 4 ਮਹੀਨਿਆਂ ਤੋਂ ਲੱਗੀ ਇਸ ਅੱਗ ਹਾਲੇ ਤੱਕ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ ਹੈ। ਇਸ ਤੋਂ ਇਲਾਵਾ ਨਿਊ ਸਾਊਥ ਵੇਲਸ ਰੂਰਲ ਸਰਵਿਸ (ਆਰਐਫ਼ਐਸ) ਨੇ ਅੱਗ ਨੂੰ ਲੈ ਕੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੰਗਲਾਂ ਵਿੱਚ ਲੱਗੀ ਅੱਗ ਨੇ ਨਾਵਰਾ ਦੇ ਕੋਲ ਉੱਤਰੀ ਕਿਨਾਰੇ ਉੱਤੇ ਖ਼ੁਦ ਦੀ ਮੌਸਮ ਪ੍ਰਣਾਲੀ ਬਣਾ ਲਈ ਹੈ, ਜੋ ਕਿ ਬਹੁਤ ਜ਼ਿਆਦਾ ਖ਼ਤਰਨਾਕ ਹੈ।