ਇੱਟ ਨਾਲ ਇੱਟ ਖੜਕਾਉਣ ਵਾਲਾ ਹੱਥ ਨਾਲ ਹੱਥ ਜੋੜ ਮੰਗ ਰਿਹਾ ਮੁਆਫ਼ੀ - attacker at Gurdwara Sri Nankana Sahib apologized
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ ਕਰਨ ਵਾਲੇ ਮੁਹੰਮਦ ਹਸਨ ਦੇ ਭਰਾ ਨੇ ਕੀਤੀ ਸ਼ਰਮਨਾਕ ਹਰਕਤ 'ਤੇ ਹੱਥ ਜੋੜ ਕੇ ਮੁਆਫ਼ੀ ਮੰਗੀ ਹੈ। ਦੱਸਣਯੋਗ ਹੈ ਕਿ ਮੁਹੰਮਦ ਹਸਨ ਦੇ ਭਰਾ ਨੇ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਤਬਾਹ ਕਰ ਉਸ ਥਾਂ 'ਤੇ ਮਸਜਿਦ ਬਣਾਉਣ ਦੀ ਗੱਲ ਆਖੀ ਸੀ। ਇਸ ਤੋਂ ਪਹਿਲਾਂ ਉਸ ਨੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਪਥੱਰਬਾਜ਼ੀ ਕੀਤੀ ਤੇ ਇਸ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ।