ਲਾਹੌਰ ਦੇ ਫਤਿਹਗੜ੍ਹ 'ਚ ਭਿਆਨਕ ਅੱਗ, ਧੂੰ-ਧੂੰ ਕਰ ਸੜੀਆਂ ਗੱਡੀਆਂ - ਪਾਕਿਸਤਾਨ ਦੇ ਫ਼ਤਿਹਗੜ੍ਹ 'ਚ ਲੱਗੀ ਭਿਆਨਕ ਅੱਗ
ਲਾਹੌਰ: ਪਾਕਿਸਤਾਨ ਦੇ ਹਰਬੰਸਪੁਰਾ ਦੇ ਫ਼ਤਿਹਗੜ੍ਹ 'ਚ ਬੁੱਧਵਾਰ ਨੂੰ ਸ਼ਾਮ 4.30 ਵਜੇ ਤੇਲ ਟੈਂਕਰ ਅਤੇ ਇੱਕ ਪੈਟਰੋਲ ਪੰਪ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੱਗ ਕਾਫੀ ਜਿਆਦਾ ਭਿਆਨਕ ਲੱਗੀ ਹੈ। ਇਸ ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਦੱਸ ਰਿਹਾ ਹੈ ਕਿ ਇਸ ਅੱਗ ਨਾਲ ਕਈ ਕਾਰਾਂ ਨੁਕਸਾਨੀ ਗਈਆਂ ਹਨ। ਤੇਜ਼ੀ ਨਾਲ ਫੈਲ ਰਹੀ ਅੱਗ ਨੇ ਕਈ ਵਾਹਨਾਂ, ਇੱਕ ਤੇਲ ਟੈਂਕਰ ਅਤੇ ਇੱਕ ਪੈਟਰੋਲ ਪੰਪ ਨੂੰ ਆਪਣੇ ਚਪੇਟ ਵਿੱਚ ਲੈ ਲਿਆ। ਭਿਆਨਕ ਅੱਗ ਲੱਗਣ ਨਾਲ ਇਹ ਖੇਤਰ ਸੰਘਣੇ ਧੂੰਏਂ ਨਾਲ ਭਰ ਗਿਆ। ਲੋਕ ਨੇ ਬਚਾਅ ਲਈ ਭੱਜ ਰਹੇ ਹਨ।