ਸਿੱਧੂ ਤੇ ਚਰਨਜੀਤ ਚੰਨੀ ਮਿਲ ਕੇ ਲਾਉਣਗੇ ਪੰਜਾਬ ਦਾ ਬੇੜਾ ਪਾਰ: ਇੰਦਰਬੀਰ ਬੁਲਾਰੀਆ - ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ
ਅੰਮ੍ਰਿਤਸਰ: ਅੰਮ੍ਰਿਤਸਰ ਦੱਖਣੀ ਹਲਕੇ ਦੇ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸੇ ਦੌਰਾਨ ਹੀ ਇੰਦਰਬੀਰ ਸਿੰਘ ਬੁਲਾਰੀਆ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਨੋਂ ਹੀ ਪੰਜਾਬ ਦੇ ਭਲੇ ਲਈ ਹਰੇਕ ਸੰਭਵ ਕੋਸ਼ਿਸ਼ ਵੀ ਜ਼ਰੂਰ ਕਰਨਗੇ। ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਖੁਸ਼ੀ ਹੋਈ ਹੈ ਕਿ ਫੁਲਜੀਤ ਸਿੰਘ ਵਰਪਾਲ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਿਲ ਹੋਇਆ ਹੈ ਤੇ ਉਸ ਨੂੰ ਜੋ ਬਣਦਾ ਮਾਣ ਸਤਿਕਾਰ ਹੈ ਉਹ ਜ਼ਰੂਰਤ ਦਿੱਤਾ ਜਾਵੇਗਾ।
Last Updated : Feb 3, 2023, 8:12 PM IST