ਸਰਦੂਲਗੜ੍ਹ ਹਲਕੇ ’ਚ ਵੋਟਾਂ ਪਾਉਣ ਦੇ ਲਈ ਲੱਗੀਆਂ ਲੰਬੀਆਂ ਕਤਾਰਾਂ - 20 ਫਰਵਰੀ ਨੂੰ ਵੋਟਿੰਗ
ਮਾਨਸਾ: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਲਈ ਪੰਜਾਬ ਭਰ ਦੇ ਵਿੱਚ 20 ਫਰਵਰੀ ਨੂੰ ਵੋਟਿੰਗ ਹੋ ਰਹੀ ਹੈ। ਜਿਸ ਦੇ ਤਹਿਤ ਲੋਕਤੰਤਰ ਦੇ ਤਿਉਹਾਰ ਦੇ ਵਿਚ ਲੋਕ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਹਲਕਾ ਸਰਦੂਲਗੜ੍ਹ ਦੇ ਵਿੱਚ 1,81,679 ਵੋਟਰ ਹਨ ਜੋ ਕਿ ਆਪਣੇ ਮੁੱਦਿਆਂ ਨੂੰ ਲੈ ਕੇ ਵੋਟ ਕਰਨ ਦੇ ਲਈ ਪੋਲਿੰਗ ਬੂਥਾਂ ’ਤੇ ਪਹੁੰਚ ਰਹੇ ਹਨ। ਈਟੀਵੀ ਭਾਰਤ ਵੱਲੋਂ ਹਰ ਵਿਧਾਨ ਸਭਾ ਹਲਕੇ ਦੇ ਵਿਚ ਵੋਟਰਾਂ ਦੇ ਨਾਲ ਸਿੱਧੀ ਪਹੁੰਚ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਹਲਕਾ ਸਰਦੂਲਗੜ੍ਹ ਦੇ ਪਿੰਡ ਨੰਗਲ ਕਲਾਂ ਦੇ ਵਿੱਚ ਵੋਟਾਂ ਪਾਉਣ ਦੇ ਲਈ ਆਏ ਵੋਟਰਾਂ ਦੇ ਨਾਲ ਏਟੀਪੀ ਭਾਰਤ ਵੱਲੋਂ ਵਿਸੇਸ਼ ਗੱਲਬਾਤ ਕੀਤੀ। ਇਸ ਦੌਰਾਨ ਵੋਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਰਕਾਰ ਚਾਹੀਦੀ ਹੈ ਜੋ ਲੋਕਾਂ ਦੀ ਸੱਮਸਿਆਵਾ ਨੂੰ ਹੱਲ ਕਰੇ।
Last Updated : Feb 3, 2023, 8:17 PM IST