ਬੱਚੀ ਨਾਲ ਜਬਰਜਨਾਹ ਮਾਮਲੇ ਚ ਗ੍ਰਿਫਤਾਰ ਸਕੂਲ ਚੇਅਰਮੈਨ ਦੀ ਪਤਨੀ ਦੀ ਪੁਲਿਸ ਨੂੰ ਧਮਕੀ ! - minor rape case
ਗੁਰਦਾਸਪੁਰ: ਜ਼ਿਲ੍ਹੇ ਵਿੱਚ 4 ਸਾਲ ਦੀ ਬੱਚੀ ਨਾਲ ਹੋਏ ਜਬਰਜਨਾਹ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਕੂਲ ਪ੍ਰਬੰਧਕ ਦੇ ਪੱਖ ਵਿੱਚ ਜੁਆਇੰਟ ਐਸੋਸੀਏਸ਼ਨ ਆਫ਼ ਕਾਲਜ ਸੰਸਥਾ ਨੇ ਡੀਸੀ ਗੁਰਦਾਸਪੁਰ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਮਾਮਲਾ ਬੱਚੀ ਦੇ ਪਰਿਵਾਰ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਨ ਦੇ ਬਾਅਦ ਧਰਨੇ ਦੇ ਦਬਾਅ ਦੇ ਚਲਦਿਆਂ ਕੀਤਾ ਗਿਆ ਹੈ ਜੋ ਕਿ ਗਲਤ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜੇ ਮਾਮਲਾ ਰੱਦ ਨਹੀਂ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਨਾਲ ਹੀ ਗ੍ਰਿਫਤਾਰ ਕੀਤੇ ਗਏ ਸਕੂਲ ਦੇ ਚੇਅਰਮੈਨ ਦੀ ਪਤਨੀ ਨੇ ਕਿਹਾ ਕਿ ਜੇ ਮਾਮਲਾ ਰੱਦ ਨਹੀਂ ਹੋਇਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ।
Last Updated : Feb 3, 2023, 8:21 PM IST