ਚੋਣਾਂ ਦੌਰਾਨ ਕਸ਼ਮੀਰੀ ਨੌਜਵਾਨ ਦਾ ਕਤਲ, ਦੋ ਗ੍ਰਿਫਤਾਰ - ਚੋਣਾਂ ਦੌਰਾਨ ਕਸ਼ਮੀਰੀ ਨੌਜਵਾਨ ਦਾ ਕਤਲ
ਫਿਰੋਜ਼ਪੁਰ: ਚੋਣਾਂ ਦੌਰਾਨ ਸੂਬੇ ਵਿੱਚ ਅਪਰਾਧਿਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਫਿਰੋਜ਼ਪੁਰ ਚ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ 24 ਘੰਟਿਆਂ ਚ ਕਸ਼ਮੀਰੀ ਨੌਜਵਾਨ ਮੁਸਤਾਕ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਬਹਾਦਰ ਸਿੰਘ ਵਾਲਾ ਨਜਦੀਕ ਕਸ਼ਮੀਰੀ ਨੌਜਵਾਨ ਦੀ ਲਾਸ਼ ਮਿਲੀ ਸੀ ਮਿਲੀ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਚੋਣਾਂ ਵਿੱਚ ਹੋਏ ਕਤਲ ਨੂੰ ਲੈਕੇ ਸਪੈਸ਼ਲ ਟੀਮਾਂ ਬਣਾਈਆਂ ਸੀ ਜਿਸਦੇ ਚੱਲਦੇ ਮਹਿਲਾ ਅਤੇ ਇੱਕ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਹੈ। ਮੁੱਢਲੀ ਜਾਂਚ ਵਿੱਚ ਪੁਲਿਸ ਮੁਤਾਬਕ ਪੈਸਿਆਂ ਦੇ ਲੈਣ ਦੇਣ ਦੇ ਚੱਲਦੇ ਕਤਲ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਹੈ।
Last Updated : Feb 3, 2023, 8:17 PM IST