ਪੰਜਾਬ

punjab

By

Published : Mar 17, 2022, 5:46 PM IST

Updated : Feb 3, 2023, 8:20 PM IST

ETV Bharat / videos

ਸਹੁੰ ਚੁੱਕ ਸਮਾਗਮ ਨੂੰ ਲੈਕੇ ਸਿਆਸੀ ਆਗੂਆਂ ਦੀ ਪ੍ਰਤੀਕਿਰਿਆ

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਚ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਉੱਪਰ ਜਿੱਤ ਹਾਸਿਲ ਹੋਈ। ਇਸ ਜਿੱਤ ਤੋਂ ਬਾਅਦ ਪੰਜਾਬ ਦੇ ਵਿਧਾਇਕਾਂ ਨੂੰ ਸਪੀਕਰ ਦੁਆਰਾ ਅਹੁਦੇ ਦੀ ਸਹੁੰ ਚੁਕਾਈ ਗਈ ਹੈ। ਇਸ ਦੌਰਾਨ ਆਪ ਵਿਧਾਇਕ ਲਾਭ ਸਿੰਘ ਉੱਗੋਕੇ, ਅਮਨ ਅਰੋੜਾ, ਕਾਂਗਰਸ ਵਿਧਾਇਕ ਸੰਦੀਪ ਜਾਖੜ ਅਤੇ ਸੁਖਪਾਲ ਖਹਿਰਾ ਵੀ ਸ਼ਾਮਿਲ ਹੋਏ ਅਤੇ ਵਿਧਾਇਕ ਵਜੋਂ ਸਹੁੰ ਚੁੱਕੀ ਗਈ। ਇਸ ਦੌਰਾਨ ਇੰਨ੍ਹਾਂ ਸਾਰੇ ਆਗੂਆਂ ਵੱਲੋਂ ਆਪੋ- ਆਪਣੇ ਪ੍ਰਤੀਕਰਮ ਮੀਡੀਆ ਨਾਲ ਸਾਂਝੇ ਕੀਤੇ ਹਨ। ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਉਹ ਲੋਕ ਨਾਲ ਕੀਤੇ ਵਾਅਦਿਆਂ ਉੱਪਰ ਖਰੇ ਉੱਤਰਨਗੇ। ਇਸਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਹਨ।
Last Updated : Feb 3, 2023, 8:20 PM IST

ABOUT THE AUTHOR

...view details