ਵੋਟ ਬੈਂਕ ਨੂੰ ਪ੍ਰਭਾਵਿਤ ਕਰਦਾ ਹੈ ਮਾਝਾ-ਮਾਲਵਾ-ਦੁਆਬਾ, ਜਾਣੋ ਕਿਵੇਂ - ਪੰਜਾਬ ਦੀਆਂ ਚੋਣਾਂ
ਚੰਡੀਗੜ੍ਹ: ਪੰਜਾਬ ਦੀਆਂ ਚੋਣਾਂ ਲਈ ਵੋਟਿੰਗ ਦਾ ਸਮਾਂ ਆ ਗਿਆ ਹੈ ਜਿਸ ਤੋਂ ਪਹਿਲਾ ਅਸੀਂ ਇਹ ਸਮਝ ਲਈਏ ਕਿ ਇਸ ਵਾਰ ਦੀਆਂ ਚੋਣਾਂ ਨੂੰ ਪੰਜਾਬ ਦੇ ਤਿੰਨ ਹਿੱਸੇ ਮਾਝਾ-ਮਾਲਵਾ-ਦੁਆਬਾ ਕਿਵੇਂ ਪ੍ਰਭਾਵਿਤ ਕਰੇਗਾ। ਕਿਹੜਾ ਹਿੱਸਾ ਸਿਆਸੀ ਪਾਰਟੀਆਂ ਨੂੰ ਬਹੁਮਤ ਦੇਣ ਚ ਕਾਮਯਾਬ ਰਹੇਗਾ। ਪੰਜਾਬ ਵਿੱਚ ਸਰਕਾਰ ਬਣਾਉਣ ਲਈ 59 ਸੀਟਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਚਾਹੀਦੀਆਂ ਹੁੰਦੀਆਂ ਨੇ ਜਿਸ ਵੀ ਸਿਆਸੀ ਪਾਰਟੀ ਨੂੰ ਮਾਲਵਾ ਵਿੱਚੋਂ ਬਹੁਮਤ ਮਿਲਦਾ ਏ, ਉਹੀ ਸਿਆਸੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਂਦੀ ਏ ਮਾਲਵਾ ਖੇਤਰ ਕਿਸਾਨਾਂ-ਜ਼ਿੰਮੀਦਾਰਾਂ ਦਾ ਮੰਨਿਆ ਜਾਂਦਾ ਏ ਮਾਝੇ ਨੂੰ ਧਾਰਮਿਕ ਪੱਖ ਤੋਂ ਦੇਖਿਆ ਜਾਂਦਾ ਏ...ਅਤੇ ਦੁਆਬਾ ਖੇਤਰ ਦਲਿਤ ਰਾਜਨੀਤੀ ਦਾ ਕੇਂਦਰ ਏ ਜਿਸ ਨੂੰ ਪੰਜਾਬ ਦੇ 'NRI ਬੈਲਟ' ਵਜੋਂ ਵੀ ਜਾਣਿਆ ਜਾਂਦਾ ਹੈ।
Last Updated : Feb 3, 2023, 8:17 PM IST