ਟਿੱਪਰ ਅਤੇ ਟਰੈਕਟਰ ਟਰਾਲੀ ਦੀ ਟੱਕਰ ਕਾਰਨ ਚਾਲਕ ਹੋਏ ਜ਼ਖ਼ਮੀ, ਲੱਗਾ ਲੰਮਾ ਜਾਮ - ਗੜ੍ਹਸ਼ੰਕਰ ਸੜਕ ਹਾਦਸਾ
ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਨਵਾਂਸ਼ਹਿਰ ਰੋਡ 'ਤੇ ਪਿੰਡ ਦਾਰਾਪੁਰ ਨੇੜੇ ਸੜਕ ਹਾਦਸਾ ਹੋ ਗਿਆ ਜਿਸ ਕਾਰਨ ਲੰਬਾ ਜਾਮ ਲੱਗ ਗਿਆ। ਸੜਕ ਹਾਦਸਾ ਇੱਕ ਪੱਥਰਾਂ ਦੇ ਭਰੇ ਹੋਏ ਟਿੱਪਰ ਤੇ ਤੂੜੀ ਦੀ ਭਰੀ ਹੋਈ ਟਰੈਕਟਰ ਟਰਾਲੀ ਦਰਮਿਆਨ ਟੱਕਰ ਹੋਇਆ ਹੈ। ਜਿਸ ਨਾਲ ਦੋਵੇਂ ਵਾਹਨਾਂ ਦੇ ਚਾਲਕ ਮਾਮੂਲੀ ਜ਼ਖ਼ਮੀ ਹੋ ਗਏ ਹਨ। ਥਾਣਾ ਗੜ੍ਹਸ਼ੰਕਰ ਤੋਂ ਏ.ਐਸ.ਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਸਥਾਨ ਤੇ ਹਾਦਸਾ ਵਾਪਰ ਗਿਆ ਹੈ ਤਾਂ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਜੇਸੀਬੀ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਪਾਸੇ ਕਰਵਾ ਕੇ ਟਰੈਫਿਕ ਚਾਲੂ ਕਰਵਾ ਰਹੇ ਹਨ।
Last Updated : Feb 3, 2023, 8:21 PM IST