ਕਿਵੇਂ ਹੋਈ ਭਾਰਤੀ ਵਿਦਿਆਰਥੀ ਦੀ ਮੌਤ, ਦੋਸਤ ਨੇ ਕੀਤਾ ਖੁਲਾਸਾ - ਰੂਸ ਦੀ ਬੰਬਾਰੀ
ਹੈਦਰਾਬਾਦ: ਰੂਸ ਦੀ ਬੰਬਾਰੀ ਦੇ ਵਿਚਕਾਰ ਯੂਕਰੇਨ ਤੋਂ ਭਾਰਤ ਲਈ ਬੁਰੀ ਖਬਰ ਆ ਰਹੀ ਹੈ। ਬੰਬ ਧਮਾਕੇ ਕਾਰਨ ਇੱਕ ਭਾਰਤੀ ਦੀ ਮੌਤ ਹੋ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵਿੱਟਰ 'ਤੇ ਦੁਖਦ ਖ਼ਬਰ ਸਾਂਝੀ ਕੀਤੀ। ਬਾਗਚੀ ਨੇ ਟਵੀਟ ਕੀਤਾ, 'ਅਸੀਂ ਡੂੰਘੇ ਦੁੱਖ ਨਾਲ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ। ਜਿਸ ਤੋਂ ਬਾਅਦ ਉਸ ਵਿਦਿਆਰਥੀ ਦੇ ਦੋਸਤ ਲਵਕੇਸ਼ ਕੁਮਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਸਾਰੀ ਘਟਨਾ ਬਾਰੇ ਦੱਸ ਰਿਹਾ ਹੈ ਕਿ ਇੱਕ ਮਿਸਾਇਲ ਡਿੱਗਣ ਨਾਲ ਸਾਡੇ ਦੋਸਤ ਦੀ ਮੌਤ ਹੋਈ ਹੈ। ਉਸ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਅਸੀਂ ਵਾਪਿਸ ਆਵਾਂਗੇ ਜਾਂ ਨਹੀਂ, ਸਾਡੀ ਅਪੀਲ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਇੱਥੋਂ ਵਾਪਿਸ ਬੁਲਾਇਆ ਜਾਵੇ।
Last Updated : Feb 3, 2023, 8:18 PM IST