ਸਾਊਥ ਅਫ਼ਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ - Government of India
ਹੁਸ਼ਿਆਰਪੁਰ: ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ (Deaths of Punjabi youth abroad) ਰੁਕਣ ਦਾ ਨਾਮ ਨਹੀਂ ਲੈ ਰਿਹਾ। ਬੀਤੇ ਦਿਨੀ ਸਾਊਥ ਅਫਰੀਕਾ (South Africa) ਵਿੱਚ ਗੁਰਦੀਪ ਰਾਮ ਨਾਮ ਦੇ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਨੌਜਵਾਨ ਗੜ੍ਹਸ਼ੰਕਰ ਦੇ ਕਸਬਾ ਸੈਲਾ ਖੁਰਦ (Saila Khurd town of Garhshankar) ਦਾ ਰਹਿਣਾ ਵਾਲਾ ਸੀ, ਜੋ ਰੋਜ਼ੀ ਰੋਟੀ ਦੀ ਭਾਲ ਵਿੱਚ 5 ਸਾਲ ਪਹਿਲਾਂ ਸਾਊਥ ਅਫਰੀਕਾ ਗਿਆ ਸੀ। ਉਧਰ ਪੁੱਤਰ ਦੀ ਮੌਤ ‘ਤੇ ਬੋਲਦਿਆ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਭਾਰਤ ਸਰਕਾਰ (Government of India) ਜਲਦ ਤੋਂ ਜਲਦ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਲੈ ਕੇ ਆਵੇ ਤਾਂ ਜੋ ਉਹ ਉਸ ਦਾ ਸੰਸਕਾਰ ਕਰ ਸਕਣ। ਦੂਜੇ ਪਾਸੇ ਪਿੰਡ ਵਾਸੀਆ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਇਸ ਪਰਿਵਾਰ ਆਰਥਿਕ ਮਦਦ ਵੀ ਕਰੇ।
Last Updated : Feb 3, 2023, 8:19 PM IST