ਪੰਜਾਬ

punjab

By

Published : Apr 8, 2022, 2:29 PM IST

Updated : Feb 3, 2023, 8:22 PM IST

ETV Bharat / videos

ਡਰਾਈਵਰ ਦੀ ਅੱਖ ਲੱਗਣ ਦੇ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ

ਜਲੰਧਰ: ਫਿਲੌਰ ਨੈਸ਼ਨਲ ਹਾਈਵੇ ’ਤੇ ਉਸ ਸਮੇਂ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਦੋ ਇੱਕ ਕੰਟੇਨਰ ਪੁੱਲ ਤੋਂ ਥੱਲੇ ਡਿੱਗ ਗਿਆ। ਪਰ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਇੱਕ ਕੰਟੇਨਰ ਲੁਧਿਆਣਾ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ ਅਤੇ ਰਸਤੇ ਚ ਅਚਾਨਕ ਡਰਾਈਵਰ ਦੀ ਅੱਖ ਲੱਗਣ ਕਾਰਨ ਕੰਟੇਨਰ ਨੈਸ਼ਨਲ ਹਾਈਵੇ ਤੋਂ ਜਾਂਦੇ ਸਮੇਂ ਪੁੱਲ ਦੇ ਥੱਲੇ ਆ ਗਿਆ। ਇਸ ਦੌਰਾਨ ਡਰਾਈਵਰ ਨੂੰ ਸੱਟਾਂ ਲੱਗੀਆਂ ਜਿਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਲੁਧਿਆਣਾ ਦੇ ਨਿੱਜੀ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਹੈ।
Last Updated : Feb 3, 2023, 8:22 PM IST

ABOUT THE AUTHOR

...view details