ਜੈਕਾਰਿਆਂ ਦੀ ਗੂੰਜ ‘ਚ ਸਪੰਨ ਹੋਇਆ ਹੋਲਾ ਮਹੱਲਾ - ਸਪੰਨ ਹੋਇਆ ਹੋਲਾ ਮਹੱਲਾ
ਸ੍ਰੀ ਅਨੰਦਪੁਰ ਸਾਹਿਬ: ਸਿੱਖ ਧਰਮ ਦੀ ਚੜ੍ਹਦੀ ਕਲਾ ਦਾ ਸਿੱਧ 6 ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ (National festival Hola Mahalla) ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਦੀ ਇਤਿਹਾਸਕ ਧਰਤੀ ‘ਤੇ ਸ਼ਾਨੋਸ਼ੌਕਤ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਸੰਪਨ ਹੋ ਗਿਆ ਹੈ। ਉੱਥੇ ਹੀ ਮੁਹੱਲੇ ਦੇ ਅਖੀਰਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਤੇ ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਵਿਖੇ ਤਿੰਨ ਦਿਨਾਂ ਤੋਂ ਚੱਲ ਰਹੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਨਿਹੰਗ ਸਿੰਘਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦਾ ਹਰ ਇੱਕ ਵਿਅਕਤੀ ਸਾਸਤਰ ਵਿਦਿਆ ਹਾਸਲ ਕਰੇ ਤਾਂ ਜੋ ਸਮਾਜ ਵਿੱਚ ਹੋਣ ਵਾਲੀਆ ਅਪਰਾਧਿਕ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ।
Last Updated : Feb 3, 2023, 8:20 PM IST