ਸ੍ਰੀ ਦਰਬਾਰ ਸਾਹਿਬ ਵਿੱਚ ਗੁਲਾਬ ਦੇ ਫੁੱਲਾਂ ਤੇ ਅਤਰ ਨਾਲ ਮਨਾਇਆ ਗਿਆ ਹੋਲਾ ਮਹੱਲਾ - ਗੁਲਾਬ ਦੇ ਫੁੱਲਾਂ ਤੇ ਅਤਰHola Mahalla celebrated
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਦੇ ਦਰਸ਼ਨਾਂ ਲਈ ਪੁਰੀ ਦੁਨੀਆਂ ਵਿੱਚ ਹਰ ਕੋਈ ਇੱਥੇ ਆਉਣਾ ਚਾਹੁੰਦਾ ਹੈ, ਪਰ ਹੋਲਾ ਮੁਹੱਲਾ ਦਾ ਦਿਨ ਕੁਝ ਖ਼ਾਸ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਤੋਂ ਸੁਨਹਿਰੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦਾ ਪ੍ਰਕਾਸ਼ ਸੁਖ ਆਸਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਦੋ ਲਿਆਇਆ ਜਾਂਦਾ ਹੈ ਤਾਂ ਇੱਥੇ ਆਏ ਹੋਏ ਸ਼ਰਧਾਲੂ ਹੋਲੇ ਮੁਹੱਲੇ ਵਾਲੇ ਦਿਨ ਇੱਥੇ ਆਉਣ ਵਾਲੀਆਂ ਸੰਗਤਾਂ ਨੇ ਗੁਲਾਬ ਦੇ ਫੁੱਲਾਂ ਨਾਲ ਸੁਨਹਿਰੀ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib Ji) ਨਾਲ ਹੋਲੀ ਖੇਡੀ। ਇੱਥੇ ਹੀ ਬੱਸ ਨਹੀਂ ਹਰ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋਨੇ ਦੀ ਪਾਲਕੀ ਵਿੱਚ ਸੁਸ਼ੋਭਿਤ ਕਰਕੇ ਸ਼ਰਧਾਲੂ ਹੱਥਾਂ ਵਿੱਚ ਰੱਖ ਕੇ ਹੋਲੀ ਮਨਾਉਂਦੇ ਹਨ।
Last Updated : Feb 3, 2023, 8:20 PM IST