ਹਿਮਾਚਲ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ, ਦੇਖੋ ਦਰਦਨਾਕ ਵੀਡੀਓ - ਹਿਲਾਵਾਂ ਜਿੰਦਾ ਸੜੀਆ
ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 7 ਔਰਤਾਂ ਦੀ ਮੌਤ ਹੋ ਗਈ ਅਤੇ 10 ਤੋਂ 15 ਔਰਤਾਂ ਦੇ ਝੁਲਸ ਜਾਣ ਦੀ ਸੂਚਨਾ ਹੈ। ਧਮਾਕੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਊਨਾ ਵਿਖੇ ਹਰੋਲੀ ਦੇ ਟਾਹਲੀਵਾਲ ਦੇ ਪਟਾਕਾ ਫੈਕਟਰੀ 'ਚ ਹੋਇਆ। ਹਾਦਸੇ ਤੋਂ ਬਾਅਦ ਮੌਕੇ 'ਤੇ ਅੱਗ ਲੱਗ ਗਈ ਅਤੇ ਮਜ਼ਦੂਰ ਔਰਤਾਂ ਜ਼ਿੰਦਾ ਸੜ ਗਈਆਂ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਜ਼ਖਮੀਆਂ ਨੂੰ ਊਨਾ ਹਸਪਤਾਲ ਲਿਆਂਦਾ ਗਿਆ ਹੈ।
Last Updated : Feb 3, 2023, 8:17 PM IST