ਦੁੱਧ ਤੇ LPG ਦੀਆਂ ਵਧਿਆਂ ਕੀਮਤਾਂ ਨੇ ਲੋਕਾਂ ਦੀ ਜੇਬ ਕੀਤੀ ਢਿੱਲੀ - ਆਮ ਲੋਕ ਮਹਿੰਗਾਈ ਦੇ ਆਲਮ ਵਿੱਚ ਜਿਉਣ ਲਈ ਮਜ਼ਬੂਰ
ਅੰਮ੍ਰਿਤਸਰ:ਦਿਨੋਂ ਦਿਨ ਮਹਿੰਗਾਈ ਵਧ ਰਹੀ ਹੈ। ਬੀਤੇ ਦਿਨ ਰਸੋਈ ਗੈਸ ਅਤੇ ਦੁੱਧ ਦੇ ਰੇਟਾਂ ਵਿੱਚ ਵਾਧਾ ਹੋਇਆ ਹੈ। ਇਸ ਮੌਕੇ ਗੱਲਬਾਤ ਕਰਦੇ ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਵਧ ਦੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਹੁਣ ਫਿਰ ਤੋ ਗੈਸ ਅਤੇ ਦੁੱਧ ਦੇ ਰੇਟਾਂ ਵਿੱਚ ਵਾਧੇ ਦੇ ਕਾਰਨ ਸ਼ਹਿਰ ਵਾਸੀਆਂ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲੀ। ਉਨ੍ਹਾਂ ਕਿਹਾ ਕਿ ਲੀਡਰ ਸਿਰਫ ਵੱਡੇ ਵੱਡੇ ਵਾਧੇ ਕਰਦੇ ਹਨ ਪਰ ਆਮ ਲੋਕਾਂ ਦੀ ਗੱਲ ਕੋਈ ਨਹੀਂ ਕਰਦਾ। ਆਮ ਲੋਕ ਮਹਿੰਗਾਈ ਦੇ ਆਲਮ ਵਿੱਚ ਜਿਉਣ ਲਈ ਮਜ਼ਬੂਰ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਮਹਿੰਗਾਈ ਤੇ ਲਗਾਮ ਲਗਾ ਆਮ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕਰਨ।
Last Updated : Feb 3, 2023, 8:18 PM IST