ਬਰਫ਼ ਦੀ ਚਾਦਰ ਨਾਲ ਢੱਕਿਆ ਤੁੰਗਨਾਥ ਮੰਦਰ, ਦੇਖੋ ਵੀਡੀਓ - ਬਰਫ ਦੀ ਚਾਦਰ ਨਾਲ ਢੱਕਿਆ ਤੁੰਗਨਾਥ ਮੰਦਰ
ਰੁਦਰਪ੍ਰਯਾਗ: ਤ੍ਰਤਿਯ ਕੇਦਾਰ ਦੇ ਨਾਂ ਨਾਲ ਮਸ਼ਹੂਰ ਭਗਵਾਨ ਤੁੰਗਨਾਥ ਮੰਦਿਰ ਇਨ੍ਹੀਂ ਦਿਨੀਂ ਬਰਫ਼ ਨਾਲ ਢੱਕਿਆ ਹੋਇਆ ਹੈ। ਮੰਦਰ ਦੇ ਅਗਲੇ ਹਿੱਸੇ 'ਚ ਪੰਜ ਫੁੱਟ ਤੋਂ ਜ਼ਿਆਦਾ ਬਰਫ ਜਮ੍ਹਾ ਹੋ ਗਈ ਹੈ। ਭਾਵੇਂ ਇਨ੍ਹੀਂ ਦਿਨੀਂ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਬੰਦ ਹਨ ਪਰ ਬਰਫਬਾਰੀ ਦਾ ਆਨੰਦ ਲੈਣ ਲਈ ਵੱਡੀ ਗਿਣਤੀ 'ਚ ਲੋਕ ਇੱਥੇ ਪਹੁੰਚ ਰਹੇ ਹਨ। ਹਰ ਰੋਜ਼ ਦੁਪਹਿਰ ਵੇਲੇ ਤੁੰਗਨਾਥ ਧਾਮ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ ਅਤੇ ਦੂਜੇ ਦਿਨ ਸਵੇਰੇ ਧੁੱਪ ਨਿਕਲਣ ਤੋਂ ਬਾਅਦ ਇੱਥੋਂ ਦਾ ਨਜ਼ਾਰਾ ਬਹੁਤ ਖ਼ੂਬਸੂਰਤ ਨਜ਼ਰ ਆਉਂਦਾ ਹੈ। ਤੁੰਗਨਾਥ ਮੰਦਰ 12 ਹਜ਼ਾਰ 500 ਫੁੱਟ ਦੀ ਉਚਾਈ 'ਤੇ ਸਥਿਤ ਇਕ ਸ਼ਿਵ ਮੰਦਰ ਹੈ। ਪੰਚ ਕੇਦਾਰਾਂ ਵਿਚ ਇਸ ਧਾਮ ਨੂੰ ਤੀਜੇ ਕੇਦਾਰ ਵਜੋਂ ਪੂਜਿਆ ਜਾਂਦਾ ਹੈ। ਇਸ ਦੌਰਾਨ ਬਰਫਬਾਰੀ ਦਾ ਆਨੰਦ ਲੈਣ ਆਏ ਸੈਲਾਨੀਆਂ ਨੇ ਦੱਸਿਆ ਕਿ ਬਾਬਾ ਦਾ ਧਾਮ ਬਹੁਤ ਹੀ ਖੂਬਸੂਰਤ ਲੱਗ ਰਿਹਾ ਹੈ।
Last Updated : Feb 3, 2023, 8:18 PM IST